ਕੈਨੋ ਤੇ ਕਯਾਕ ਦੇ ਫਾਈਨਲ ਵਿੱਚ ਪੁੱਜੇ ਭਾਰਤੀ ਖਿਡਾਰੀ
ਹਾਂਗਜ਼ੂ: ਭਾਰਤ ਦੇ ਨੀਰਜ ਵਰਮਾ ਤੋਂ ਇਲਾਵਾ ਪੁਰਸ਼ ਅਤੇ ਮਹਿਲਾ ਜੋੜੀਆਂ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਕੈਨੋ ਸਪਰਿੰਟ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਹੈ। ਹੀਟ ਇੱਕ ਵਿੱਚ ਆਖ਼ਰੀ ਕੁਆਲੀਫਿਕੇਸ਼ਨ ਤੋਂ ਖੁੰਝਣ ਮਗਰੋਂ ਨੀਰਜ ਨੇ ਕੈਨੋ ਸਿੰਗਲਜ਼ 1000 ਮੀਟਰ...
Advertisement
ਹਾਂਗਜ਼ੂ: ਭਾਰਤ ਦੇ ਨੀਰਜ ਵਰਮਾ ਤੋਂ ਇਲਾਵਾ ਪੁਰਸ਼ ਅਤੇ ਮਹਿਲਾ ਜੋੜੀਆਂ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਕੈਨੋ ਸਪਰਿੰਟ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਹੈ। ਹੀਟ ਇੱਕ ਵਿੱਚ ਆਖ਼ਰੀ ਕੁਆਲੀਫਿਕੇਸ਼ਨ ਤੋਂ ਖੁੰਝਣ ਮਗਰੋਂ ਨੀਰਜ ਨੇ ਕੈਨੋ ਸਿੰਗਲਜ਼ 1000 ਮੀਟਰ ਸੈਮੀਫਾਈਨਲ ਵਿੱਚ 4:31.626 ਸੈਕਿੰਡ ਦਾ ਸਮਾਂ ਲੈ ਕੇ ਸਿਖਰਲਾ ਸਥਾਨ ਹਾਸਲ ਕੀਤਾ। ਉਸ ਨੇ ਹੀਟ ਵਿੱਚ 4:25.162 ਦਾ ਸਮਾਂ ਕੱਢਿਆ। ਤਾਇਪੇ ਦਾ ਕੁਆਨ-ਚੀਹ ਲਾਈ 4:02.431 ਸੈਕਿੰਡ ਦੇ ਸ਼ਾਨਦਾਰ ਸਮੇਂ ਨਾਲ ਜੇਤੂ ਰਿਹਾ। ਚਾਰ ਕੈਨੋ ਸੈਮੀਫਾਈਨਲ ਵਿੱਚ ਸਿਖਰਲੇ ਤਿੰਨ ਸਥਾਨ ’ਤੇ ਪਹੁੰਚਦਿਆਂ ਨੀਰਜ ਨੇ ਸਿਖਰਲਾ ਸਥਾਨ ਹਾਸਲ ਕੀਤਾ। ਅੱਠ ਖਿਡਾਰੀਆਂ ਦਾ ਫਾਈਨਲ ਸੋਮਵਾਰ ਨੂੰ ਹੋਵੇਗਾ। -ਪੀਟੀਆਈ
Advertisement
Advertisement
×