ਬ੍ਰਿਜ ’ਚ ਭਾਰਤੀ ਪੁਰਸ਼ ਟੀਮ ਨੇ ਜਿੱਤੀ ਚਾਂਦੀ
ਹਾਂਗਜ਼ੂ, 6 ਅਕਤੂਬਰ ਭਾਰਤੀ ਪੁਰਸ਼ ਟੀਮ ਏਸ਼ਿਆਈ ਖੇਡਾਂ ਦੇ ਬ੍ਰਿਜ ਮੁਕਾਬਲੇ ਵਿੱਚ ਆਖ਼ਰੀ ਰੁਕਾਵਟ ਪਾਰ ਨਹੀਂ ਕਰ ਸਕੀ ਅਤੇ ਉਸ ਨੂੰ ਹਾਂਗਕਾਂਗ ਤੋਂ ਹਾਰਨ ਮਗਰੋਂ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਜਕਾਰਤਾ ਵਿੱਚ 2018 ਦੀਆਂ ਏਸ਼ਿਆਈ ਖੇਡਾਂ ਵਿੱਚ ਇੱਕ...
Advertisement
ਹਾਂਗਜ਼ੂ, 6 ਅਕਤੂਬਰ
ਭਾਰਤੀ ਪੁਰਸ਼ ਟੀਮ ਏਸ਼ਿਆਈ ਖੇਡਾਂ ਦੇ ਬ੍ਰਿਜ ਮੁਕਾਬਲੇ ਵਿੱਚ ਆਖ਼ਰੀ ਰੁਕਾਵਟ ਪਾਰ ਨਹੀਂ ਕਰ ਸਕੀ ਅਤੇ ਉਸ ਨੂੰ ਹਾਂਗਕਾਂਗ ਤੋਂ ਹਾਰਨ ਮਗਰੋਂ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਜਕਾਰਤਾ ਵਿੱਚ 2018 ਦੀਆਂ ਏਸ਼ਿਆਈ ਖੇਡਾਂ ਵਿੱਚ ਇੱਕ ਸੋਨ ਅਤੇ ਦੋ ਕਾਂਸੇ ਦੇ ਤਗ਼ਮੇ ਜਿੱਤਣ ਵਾਲੀ ਭਾਰਤੀ ਟੀਮ ਨੂੰ ਸੋਨ ਤਗ਼ਮੇ ਦੇ ਮੁਕਾਬਲੇ ਵਿੱਚ ਹਾਂਗਕਾਂਗ ਨੇ 238.1-152 ਨਾਲ ਹਰਾਇਆ। ਭਾਰਤੀ ਟੀਮ ਵਿੱਚ ਸੰਦੀਪ ਠਕਰਾਲ, ਜੱਗੀ ਸ਼ਵਿਦਾਸਾਨੀ, ਰਾਜੂ ਤੋਲਾਨੀ ਅਤੇ ਅਜੈ ਪ੍ਰਭਾਕਰ ਸ਼ਾਮਲ ਸਨ, ਜੋ ਹਾਂਗਕਾਂਗ ਨੂੰ ਦੋ ਦਨਿ ਵਿੱਚ ਖੇਡੇ ਗਏ ਛੇ ਪੱਧਰਾਂ ’ਚ ਕੋਈ ਚੁਣੌਤੀ ਨਹੀਂ ਦੇ ਸਕੇ। ਪਹਿਲੇ ਦੋ ਗੇੜ ਵਿੱਚ 1-2 ਨਾਲ ਪੱਛੜਨ ਮਗਰੋਂ ਅੱਜ ਭਾਰਤ ਨੇ ਪਹਿਲਾ ਗੇੜ 32-42 ਨਾਲ ਗਵਾਇਆ। ਇਸ ਮਗਰੋਂ 38-17 ਨਾਲ ਜਿੱਤ ਦਰਜ ਕਰਦਿਆਂ ਜੇਤੂ ਲੀਡ ਬਣਾਈ ਸੀ। -ਪੀਟੀਆਈ
Advertisement
Advertisement
Advertisement
×

