Indian men's team beats Belgiumਪੁਰਸ਼ ਹਾਕੀ: ਭਾਰਤ ਨੇ ਬੈਲਜੀਅਮ ਨੂੰ 4-3 ਨਾਲ ਹਰਾਇਆ
ਹਰਮਨਪ੍ਰੀਤ ਨੇ ਆਖਰੀ ਪਲਾਂ ’ਚ ਗੋਲ ਕਰ ਕੇ ਟੀਮ ਨੂੰ ਜਿੱਤ ਦਿਵਾਈ
Advertisement
ਐਂਟਵਰਪ (ਬੈਲਜੀਅਮ), 22 ਜੂਨ
FIH Pro Leagueਭਾਰਤੀ ਪੁਰਸ਼ ਹਾਕੀ ਟੀਮ ਨੇ ਇੱਥੇ ਐਫਆਈਐਚ ਪ੍ਰੋ ਲੀਗ ਦੇ ਯੂਰਪੀਅਨ ਗੇੜ ਵਿੱਚ ਬੈਲਜੀਅਮ ਨੂੰ 4-3 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ।
Advertisement
ਮੈਚ ਖਤਮ ਹੋਣ ਤੋਂ ਸਿਰਫ਼ ਦੋ ਮਿੰਟ ਬਾਕੀ ਰਹਿੰਦਿਆਂ ਸਕੋਰ 3-3 ਨਾਲ ਬਰਾਬਰ ਹੋ ਗਿਆ ਸੀ ਪਰ ਭਾਰਤ ਨੇ ਸਰਕਲ ਦੇ ਅੰਦਰ ਸਖ਼ਤ ਚੁਣੌਤੀ ਦੇ ਬਾਅਦ ਰੈਫਰਲ ਮੰਗਿਆ ਤੇ ਫੈਸਲਾ ਭਾਰਤ ਦੇ ਹੱਕ ਵਿੱਚ ਗਿਆ ਅਤੇ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਸਟਰੋਕ ਨੂੰ ਗੋਲ ਵਿਚ ਬਦਲ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਦੱਸਣਾ ਬਣਦਾ ਹੈ ਕਿ ਇਸ ਲੀਗ ਵਿਚ ਭਾਰਤ ਮਹਿਲਾ ਹਾਕੀ ਟੀਮ ਨੇ ਨਮੋਸ਼ੀਜਨਕ ਪ੍ਰਦਰਸ਼ਨ ਕੀਤਾ।
Advertisement
×