ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਅਗਾਮੀ ਐੱਫ ਆਈ ਐੱਚ ਹਾਕੀ ਮਹਿਲਾ ਜੂਨੀਅਰ ਵਿਸ਼ਵ ਕੱਪ ਤੋਂ ਪਹਿਲਾਂ 26 ਸਤੰਬਰ ਨੂੰ ਇੱਥੇ ਸ਼ੁਰੂ ਹੋ ਰਹੇ ਪੰਜ ਮੈਚਾਂ ਦੇ ਆਸਟਰੇਲੀਆ ਦੌਰੇ ’ਤੇ ਆਪਣੀਆਂ ਕਮਜ਼ੋਰੀਆਂ ਦੂਰ ਕਰਨਾ ਚਾਹੇਗੀ। ਭਾਰਤੀ ਟੀਮ 26 ਸਤੰਬਰ ਤੋਂ 2 ਅਕਤੂਬਰ ਤੱਕ ਕੈਨਬਰਾ ’ਚ ਪੰਜ ਮੈਚਾਂ ਦੇ ਲੜੀ ਖੇਡੇਗੀ। ਪਹਿਲੇ ਤਿੰਨ ਮੈਚ 26, 27 ਅਤੇ 29 ਸਤੰਬਰ ਨੂੰ ਆਸਟਰੇਲੀਆ ਜੂਨੀਅਰ ਮਹਿਲਾ ਟੀਮ ਖ਼ਿਲਾਫ਼ ਖੇਡੇ ਜਾਣਗੇ, ਜਦਕਿ ਆਖਰੀ ਦੋ ਮੈਚ 30 ਸਤੰਬਰ ਅਤੇ 2 ਅਕਤੂਬਰ ਨੂੰ ਆਸਟਰੇਲੀਆ ਦੇ ਹਾਕੀ ਵਨ ਲੀਗ ਕਲੱਬ ਕੈਨਬਰਾ ਚਿੱਲ ਵਿਰੁੱਧ ਹੋਣਗੇ। ਮਹਿਲਾ ਜੂਨੀਅਰ ਵਿਸ਼ਵ ਦਸੰਬਰ ’ਚ ਚਿੱਲੀ ਦੇ ਸਾਂਟਿਆਗੋ ਵਿੱਚ ਹੋਣਾ ਹੈ। -ਪੀਟੀਆਈ