ਹਾਕੀ ਭਾਰਤੀ ਜੂਨੀਅਰ ਮਹਿਲਾ ਟੀਮ ਕੈਨਬਰਾ ਚਿੱਲ ਤੋਂ 4-5 ਨਾਲ ਹਾਰੀ
ਆਸਟਰੇਲੀਆ ਦੌਰੇ ਦੇ ਆਖਰੀ ਮੈਚ ’ਚ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਅੱਜ ਇੱਥੇ ਫਸਵੇਂ ਮੁਕਾਬਲੇ ’ਚ ਕੈਨਬਰਾ ਚਿਲ ਤੋਂ 4-5 ਗੋਲ ਅੰਤਰ ਨਾਲ ਹਾਰ ਗਈ। ਮੈਚ ਵਿੱਚ ਭਾਰਤ ਵੱਲੋਂ ਸੁਖਵੀਰ ਕੌਰ 6ਵੇਂ ਮਿੰਟ ’ਚ, ਕਨਿਕਾ ਨੇ 42ਵੇਂ, ਸੁਨੇਲਿਤਾ ਟੋਪੋ ਨੇ...
Advertisement
ਆਸਟਰੇਲੀਆ ਦੌਰੇ ਦੇ ਆਖਰੀ ਮੈਚ ’ਚ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਅੱਜ ਇੱਥੇ ਫਸਵੇਂ ਮੁਕਾਬਲੇ ’ਚ ਕੈਨਬਰਾ ਚਿਲ ਤੋਂ 4-5 ਗੋਲ ਅੰਤਰ ਨਾਲ ਹਾਰ ਗਈ। ਮੈਚ ਵਿੱਚ ਭਾਰਤ ਵੱਲੋਂ ਸੁਖਵੀਰ ਕੌਰ 6ਵੇਂ ਮਿੰਟ ’ਚ, ਕਨਿਕਾ ਨੇ 42ਵੇਂ, ਸੁਨੇਲਿਤਾ ਟੋਪੋ ਨੇ 54ਵੇਂ ਤੇ ਇਸ਼ਿਕਾ ਨੇ 57ਵੇਂ ਮਿੰਟ ’ਚ ਇੱਕ-ਇਕ ਗੋਲ ਕੀਤਾ। ਕੈਨਬਰਾ ਚਿੱਲ ਵੱਲੋਂ ਕਾਨਹੈੱਸ ਲੌਰੇਨ ਯੀ ਨੇ 12ਵੇਂ ਤੇ 19ਵੇਂ ਮਿੰਟ ’ਚ ਦੋ ਗੋਲ ਦਾਗੇ ਜਦਕਿ ਜੋਸੀ ਲਾਅਟਨ, ਹੰਟਰ ਬਾਲਡਵਿਨ ਤੇ ਅਮੂਕਾਵਟਨ ਨੇ ਕ੍ਰਮਵਾਰ 24ਵੇਂ, 28ਵੇਂ ਤੇ 34ਵੇਂ ਮਿੰਟ ’ਚ ਇੱਕ-ਇੱਕ ਗੋਲ ਕੀਤਾ। ਭਾਰਤੀ ਟੀਮ ਦਾ ਆਸਰਟਰੇਲੀਆ ਦੌਰਾ ਹਾਰ ਨਾਲ ਸਮਾਪਤ ਹੋਇਆ।
Advertisement
Advertisement
×