DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤੀ ਜੂਨੀਅਰ ਤੀਰਅੰਦਾਜ਼ ਏਸ਼ੀਆ ਕੱਪ ਸਟੇਜ-2 ਦੇ ਤਿੰਨ ਫਾਈਨਲਾਂ ਵਿੱਚ ਪਹੁੰਚੇ

ਭਾਰਤੀ ਤੀਰਅੰਦਾਜ਼ ਵਿਅਕਤੀਗਤ ਤਗ਼ਮਿਆਂ ਲਈ ਮੁਕਾਬਲੇ ਵਿੱਚ
  • fb
  • twitter
  • whatsapp
  • whatsapp
Advertisement
ਸਿੰਗਾਪੁਰ, 19 ਜੂਨ
ਭਾਰਤੀ ਜੂਨੀਅਰ ਤੀਰਅੰਦਾਜ਼ਾਂ ਨੇ ਵੀਰਵਾਰ ਨੂੰ ਇੱਥੇ ਏਸ਼ੀਆ ਕੱਪ ਸਟੇਜ 2 ਵਿੱਚ ਤਿੰਨ ਟੀਮ ਫਾਈਨਲਾਂ ’ਚ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਆਪਣਾ ਦਬਦਬਾ ਜਾਰੀ ਰੱਖਿਆ। ਦੂਜਾ ਦਰਜਾ ਪ੍ਰਾਪਤ ਭਾਰਤੀ ਪੁਰਸ਼ ਰਿਕਰਵ ਟੀਮ ਨੇ ਇਕਪਾਸੜ ਸੈਮੀਫਾਈਨਲ ਵਿੱਚ ਪੰਜਵਾਂ ਦਰਜਾ ਪ੍ਰਾਪਤ ਬੰਗਲਾਦੇਸ਼ ਨੂੰ 5-1 ਨਾਲ ਹਰਾ ਕੇ ਤੀਜਾ ਦਰਜਾ ਪ੍ਰਾਪਤ ਜਾਪਾਨ ਨਾਲ ਸਿਖਰਲੇ ਮੁਕਾਬਲੇ ਲਈ ਰਾਹ ਪੱਧਰਾ ਕੀਤਾ।
ਵਿਸ਼ਨੂੰ ਚੌਧਰੀ, ਪਾਰਸ ਹੁੱਡਾ ਅਤੇ ਜੁਏਲ ਸਰਕਾਰ ਦੀ ਤਿਕੜੀ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ ਅਤੇ ਸ਼ੁਰੂਆਤੀ ਸੈੱਟ 55-48 ਨਾਲ ਜਿੱਤਿਆ। ਹਾਲਾਂਕਿ ਦੂਜਾ ਸੈੱਟ 55-55 ’ਤੇ ਬਰਾਬਰ ਰਿਹਾ, ਭਾਰਤੀਆਂ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਤੀਜੇ ਸੈੱਟ ਵਿੱਚ ਸਿਰਫ ਇੱਕ ਅੰਕ ਗੁਆਇਆ ਅਤੇ ਇਸਨੂੰ 59-56 ਨਾਲ ਜਿੱਤਿਆ।
ਭਾਰਤ ਨੇ ਕੰਪਾਊਂਡ ਪੁਰਸ਼ ਟੀਮ ਮੁਕਾਬਲੇ ਵਿੱਚ ਵੀ ਇੱਕ ਤਗ਼ਮਾ ਪੱਕਾ ਕੀਤਾ ਕਿਉਂਕਿ ਕੁਸ਼ਲ ਦਲਾਲ, ਗਣੇਸ਼ ਥਿਰੂਮੁਰੂ ਅਤੇ ਮਿਹਰ ਅਪਰ ਦੀ ਤਿਕੜੀ ਨੇ ਇੱਕ ਫਸਵੇਂ ਸੈਮੀਫਾਈਨਲ ਵਿੱਚ ਪੰਜਵਾਂ ਦਰਜਾ ਪ੍ਰਾਪਤ ਆਸਟ੍ਰੇਲੀਆ ਨੂੰ ਸ਼ੂਟ-ਆਫ (30-29) ਵਿੱਚ ਹਰਾਇਆ। ਭਾਰਤ ਫਾਈਨਲ ਵਿੱਚ ਕਜ਼ਾਖਸਤਾਨ ਨਾਲ ਭਿੜੇਗਾ।
ਸਿਖਰਲਾ ਦਰਜਾ ਪ੍ਰਾਪਤ ਭਾਰਤੀ ਕੰਪਾਊਂਡ ਮਹਿਲਾ ਟੀਮ ਜਿਸ ਵਿੱਚ ਸ਼ਨਮੁਖੀ ਬੁੱਡੇ, ਤੇਜਲ ਸਾਲਵੇ ਅਤੇ ਤਨਿਸ਼ਕਾ ਥੋਕਲ ਸ਼ਾਮਲ ਸਨ, ਨੇ ਇੱਕ ਰੋਮਾਂਚਕ ਸੈਮੀਫਾਈਨਲ ਵਿੱਚ ਚੌਥਾ ਦਰਜਾ ਪ੍ਰਾਪਤ ਕਜ਼ਾਖਸਤਾਨ ਨੂੰ 230-229 ਨਾਲ ਹਰਾ ਕੇ ਇੱਕ ਹੋਰ ਤਮਗੇ ਦੀ ਪੁਸ਼ਟੀ ਕੀਤੀ। ਉਹ ਫਾਈਨਲ ਵਿੱਚ ਮਲੇਸ਼ੀਆ ਨਾਲ ਭਿੜਨਗੇ।
ਪਰ ਦੂਜੇ ਪਾਸੇ ਭਾਰਤੀ ਮਹਿਲਾ ਰਿਕਰਵ ਟੀਮ ਦੇ ਹੱਥ ਨਿਰਾਸ਼ਾ ਲੱਗੀ। ਪੰਜਵਾਂ ਦਰਜਾ ਪ੍ਰਾਪਤ ਵੈਸ਼ਨਵੀ ਪਵਾਰ, ਕੀਰਤੀ ਅਤੇ ਤਮੰਨਾ ਦੀ ਤਿਕੜੀ ਪੰਜ ਸੈੱਟਾਂ ਦੀ ਖੇਡ ਤੋਂ ਬਾਅਦ ਸ਼ੂਟ-ਆਫ (26-28) ਵਿੱਚ ਚੌਥਾ ਦਰਜਾ ਪ੍ਰਾਪਤ ਜਾਪਾਨ ਤੋਂ ਇੱਕ ਰੋਮਾਂਚਕ ਕੁਆਰਟਰ ਫਾਈਨਲ ਹਾਰ ਗਈ। ਉਹ ਸ਼ੁਰੂਆਤੀ ਸੈੱਟ 47-49 ਨਾਲ ਹਾਰ ਗਏ ਅਤੇ ਦੂਜੇ ਸੈੱਟ ਵਿੱਚ ਜਾਪਾਨ ਦੇ 55 ਦੇ ਮੁਕਾਬਲੇ ਸਿਰਫ 34 ਅੰਕ ਬਣਾ ਕੇ ਹੋਰ ਹੇਠਾਂ ਆ ਗਏ। ਸ਼ੂਟ-ਆਫ ਵਿੱਚ ਜਾਪਾਨ ਸਿਰਫ ਦੋ ਅੰਕਾਂ ਨਾਲ ਅੱਗੇ ਰਿਹਾ।
ਭਾਰਤੀ ਤੀਰਅੰਦਾਜ਼ ਸ਼ੁੱਕਰਵਾਰ ਨੂੰ ਸਮਾਪਤੀ ਦਿਨ ’ਤੇ ਚਾਰ ਵਿਅਕਤੀਗਤ ਤਮਗਿਆਂ ਲਈ ਵੀ ਮੁਕਾਬਲੇ ਵਿੱਚ ਹਨ। ਇਸ ਦੌਰਾਨ ਮਹਿਲਾ ਕੰਪਾਊਂਡ ਫਾਈਨਲ ਪੂਰੀ ਤਰ੍ਹਾਂ ਭਾਰਤੀ ਮੁਕਾਬਲਾ ਹੋਵੇਗਾ, ਜਿਸ ਵਿੱਚ ਸ਼ਨਮੁਖੀ ਸੋਨੇ ਲਈ ਤੇਜਲ ਦਾ ਸਾਹਮਣਾ ਕਰੇਗੀ। ਪੁਰਸ਼ ਕੰਪਾਊਂਡ ਵਰਗ ਵਿੱਚ ਭਾਰਤ ਸੋਨੇ ਅਤੇ ਕਾਂਸੀ ਦੋਵਾਂ ਤਗ਼ਮਾ ਮੈਚਾਂ ਵਿੱਚ ਮੁਕਾਬਲੇ ਵਿੱਚ ਰਹੇਗਾ। ਕੁਸ਼ਲ ਸੋਨੇ ਲਈ ਆਸਟ੍ਰੇਲੀਆ ਦੇ ਜੋਸ਼ੂਆ ਮਾਹੋਨ ਦਾ ਸਾਹਮਣਾ ਕਰੇਗਾ, ਜਦੋਂ ਕਿ ਸਚਿਨ ਚੇਚੀ ਕਾਂਸੀ ਲਈ ਬੰਗਲਾਦੇਸ਼ ਦੇ ਹਿਮੂ ਬਾਛਰ ਨਾਲ ਭਿੜੇਗਾ। -ਪੀਟੀਆਈ
Advertisement
×