ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਰਤ ਸਰਕਾਰ 2036 ਓਲੰਪਿਕ ਦੀ ਤਿਆਰੀਆਂ ’ਚ ਜੁਟੀ : ਸ਼ਾਹ

ਤਿਆਰੀ ਕਰਦੇ ਖਿਡਾਰੀਆਂ ਨੂੰ 50 ਹਜ਼ਾਰ ਰੁਪਏ ਮਹੀਨਾ ਦੇਣ ਦਾ ਦਾਅਵਾ
Advertisement

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਸਰਕਾਰ 2036 ਦੇ ਓਲੰਪਿਕ ਦੀਆਂ ਤਿਆਰੀਆਂ ਤਹਿਤ ਲਗਪਗ 3,000 ਖਿਡਾਰੀਆਂ ਨੂੰ ਹਰੇਕ ਮਹੀਨੇ 50,000 ਰੁਪਏ ਦੀ ਸਹਾਇਤੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਵਾਸਤੇ ਇਕ ਵਿਸਥਾਰਤ ਤੇ ਵਿਵਸਥਿਤ ਯੋਜਨਾ ਬਣਾ ਰਹੀ ਹੈ। ਸ਼ਾਹ 21ਵੇਂ ‘ਵਰਲਡ ਪੁਲੀਸ ਐਂਡ ਫਾਇਰ ਗੇਮਜ਼ 2025’ ਵਿੱਚ ਸ਼ਾਮਲ ਹੋਣ ਵਾਲੀ ਭਾਰਤੀ ਟੀਮ ਦੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਸ਼ਾਹ ਨੇ ਕਿਹਾ ਕਿ ਜਿੱਤ ਤੇ ਹਾਰ ਜੀਵਨ ਚੱਕਰ ਦਾ ਹਿੱਸਾ ਹਨ ਪਰ ਜਿੱਤ ਦਾ ਟੀਚਾ ਤੈਅ ਕਰਨਾ ਅਤੇ ਜਿੱਤ ਲਈ ਯੋਜਨਾ ਬਣਾਉਣਾ ਹਰੇਕ ਕਿਸੇ ਦਾ ਸੁਭਾਅ ਹੋਣਾ ਚਾਹੀਦਾ ਹੈ। ਗ੍ਰਹਿ ਮੰਤਰੀ ਨੇ ਇਹ ਵੀ ਦੱਸਿਆ ਕਿ ਮੋਦੀ ਸਰਕਾਰ ਖੇਡਾਂ ਨੂੰ ਹਰੇਕ ਪਿੰਡ ਤੱਕ ਪਹੁੰਚਾਉਣ ਦੀ ਵਿਵਸਥਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰੇਕ ਖੇਡ ਵਿੱਚ ਵੱਖ- ਵੱਖ ਉਮਰ ਵਰਗ ਦੇ ਬੱਚਿਆਂ ਦੀ ਚੋਣ ਅਤੇ ਸਿਖਲਾਈ ਵਿਗਿਆਨਕ ਢੰਗ ਨਾਲ ਕੀਤੀ ਜਾ ਰਹੀ ਹੈ।

Advertisement
Advertisement