ਭਾਰਤੀ ਕ੍ਰਿਕਟਰ ਸਮ੍ਰਿਤੀ ਮੰਧਾਨਾ ਤੇ ਪਲਾਸ਼ ਮੁੰਛਾਲ ਦਾ ਵਿਆਹ ਮੁਲਤਵੀ
ਸਮ੍ਰਿਤੀ ਦੇ ਪਿਤਾ ਦੀ ਤਬੀਅਤ ਵਿਗਡ਼ੀ; ਹਸਪਤਾਲ ਦਾਖਲ
Advertisement
ਭਾਰਤੀ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਅਤੇ ਸੰਗੀਤਕਾਰ ਪਲਾਸ਼ ਮੁੰਛਾਲ ਦਾ ਅੱਜ ਹੋਣ ਵਾਲਾ ਵਿਆਹ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਸਮ੍ਰਿਤੀ ਦੇ ਪਿਤਾ ਸ੍ਰੀਨਿਵਾਸ ਬਿਮਾਰ ਹੋ ਗਏ। ਵਿਆਹ ਸਮਾਗਮ ਮਹਾਰਾਸ਼ਟਰ ਦੇ ਸਾਂਗਲੀ ਵਿਚ ਹੋਣਾ ਸੀ। ਮੰਧਾਨਾ ਦੇ ਮੈਨੇਜਰ ਤੁਹਿਨ ਮਿਸ਼ਰਾ ਨੇ ਕਿਹਾ ਕਿ ਵਿਸ਼ਵ ਕੱਪ ਜੇਤੂ ਕ੍ਰਿਕਟਰ ਦੇ ਪਿਤਾ ਦੀ ਤਬੀਅਤ ਅੱਜ ਵਿਆਹ ਸਮਾਗਮ ਤੋਂ ਪਹਿਲਾਂ ਹੀ ਖਰਾਬ ਹੋ ਗਈ।
ਉਨ੍ਹਾਂ ਕਿਹਾ, ‘ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਐਮਰਜੈਂਸੀ ਵਿਚ ਹਸਪਤਾਲ ਲਿਜਾਇਆ ਗਿਆ। ਉਹ ਨਿਗਰਾਨੀ ਹੇਠ ਹਨ ਤੇ ਉਨ੍ਹਾਂ ਦੀ ਹਾਲਤ ਸਥਿਰ ਹੈ।’ ਇਸ ਤੋਂ ਬਾਅਦ ਆਪਣੇ ਪਿਤਾ ਦੀ ਸਿਹਤ ਨੂੰ ਦੇਖਦੇ ਹੋਏ ਮੰਧਾਨਾ ਨੇ ਆਪਣੇ ਵਿਆਹ ਨੂੰ ਉਨ੍ਹਾਂ ਦੇ ਠੀਕ ਹੋਣ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ। ਪੀਟੀਆਈ
Advertisement
Advertisement
Advertisement
×

