DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤੀ ਕ੍ਰਿਕਟ ਟੀਮ ਨੇ ਪਰਥ ’ਚ ਵਹਾਇਆ ਪਸੀਨਾ

ਆਸਟਰੇਲੀਆ ਖ਼ਿਲਾਫ਼ ਰੋਹਿਤ ਤੇ ਕੋਹਲੀ ’ਤੇ ਹੋਣਗੀਆਂ ਸਾਰਿਆਂ ਦੀਆਂ ਨਜ਼ਰਾਂ

  • fb
  • twitter
  • whatsapp
  • whatsapp
featured-img featured-img
ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਫਾਈਲ ਫੋਟੋ।
Advertisement

ਭਾਰਤੀ ਕ੍ਰਿਕਟ ਟੀਮ ਨੇ ਆਸਟਰੇਲੀਆ ਦੌਰੇ ਦੌਰਾਨ ਪਰਥ ਵਿੱਚ ਸਖ਼ਤ ਅਭਿਆਸ ਕੀਤਾ। ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੇ ਮੇਜ਼ਬਾਨ ਖ਼ਿਲਾਫ਼ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਨੈੱਟ ’ਤੇ ਕਾਫ਼ੀ ਪਸੀਨਾ ਵਹਾਇਆ। ਸਾਰਿਆਂ ਦੀਆਂ ਨਜ਼ਰਾਂ ਰੋਹਿਤ ਅਤੇ ਕੋਹਲੀ 'ਤੇ ਹਨ, ਜੋ ਭਾਰਤ ਲਈ ਆਖ਼ਰੀ ਵਾਰ ਫਰਵਰੀ-ਮਾਰਚ ਵਿੱਚ ਚੈਂਪੀਅਨਜ਼ ਟਰਾਫੀ ਦੌਰਾਨ ਖੇਡੇ ਸਨ ਅਤੇ ਹੁਣ ਉਹ ਸਿਰਫ਼ 50-ਓਵਰਾਂ ਦੀ ਵੰਨਗੀ ਲਈ ਉਪਲੱਬਧ ਹਨ। ਦੋਵਾਂ ਸਾਬਕਾ ਭਾਰਤੀ ਕਪਤਾਨਾਂ ਨੇ ਨੈੱਟ ’ਤੇ ਲਗਪਗ 30 ਮਿੰਟ ਤੱਕ ਬੱਲੇਬਾਜ਼ੀ ਕੀਤੀ।

ਭਾਰਤੀ ਟੀਮ 29 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਤਿੰਨ ਇੱਕ ਰੋਜ਼ਾ ਅਤੇ ਪੰਜ ਟੀ-20 ਮੈਚਾਂ ਦੇ ਸੀਮਤ ਓਵਰਾਂ ਦੇ ਦੌਰੇ ਲਈ ਬੁੱਧਵਾਰ ਤੇ ਵੀਰਵਾਰ ਨੂੰ ਦੋ ਗਰੁੱਪਾਂ ਵਿੱਚ ਇੱਥੇ ਪਹੁੰਚੀ। ਰੋਹਿਤ ਨੂੰ ਨੈੱਟ ’ਤੇ ਅਭਿਆਸ ਮਗਰੋਂ ਮੁੱਖ ਕੋਚ ਗੌਤਮ ਗੰਭੀਰ ਨਾਲ ਲੰਮੀ ਗੱਲਬਾਤ ਕਰਦੇ ਦੇਖਿਆ ਗਿਆ। ਕੋਹਲੀ ਤੇ ਰੋਹਿਤ ਦੋਵਾਂ ਨੇ ਇਸ ਸਾਲ ਸ਼ੁਰੂ ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਅਤੇ ਪਿਛਲੇ ਸਾਲ ਬਾਰਬਾਡੋਸ ਵਿੱਚ ਵਿਸ਼ਵ ਕੱਪ ਜਿੱਤਣ ਮਗਰੋਂ ਆਪਣੇ ਟੀ-20 ਕੌਮਾਂਤਰੀ ਕਰੀਅਰ ਨੂੰ ਵੀ ਅਲਵਿਦਾ ਆਖ ਦਿੱਤਾ ਸੀ।

Advertisement

ਹੋ ਸਕਦਾ ਹੈ ਕਿ ਦੋਵੇਂ ਬੱਲੇਬਾਜ਼ ਆਖ਼ਰੀ ਵਾਰ ਆਸਟਰੇਲੀਆ ਵਿੱਚ ਖੇਡਣ। ਵਿਸ਼ਵ ਕੱਪ-2027 ਲਈ ਇਨ੍ਹਾਂ ਦੋਵਾਂ ਦੇ ਟੀਮ ਵਿੱਚ ਸ਼ਾਮਲ ਕਰਨ ਸਬੰਧੀ ਫਿਲਹਾਲ ਫ਼ੈਸਲਾ ਨਹੀਂ ਹੋਇਆ ਕਿਉਂਕਿ ਉਸ ਸਮੇਂ ਇਨ੍ਹਾਂ ਦੀ ਲੈਅ ਤੇ ਫਿਟਨੈੱਸ ’ਤੇ ਕਾਫ਼ੀ ਕੁੱਝ ਨਿਰਭਰ ਕਰੇਗਾ। ਹਾਲਾਂਕਿ, ਨਵ-ਨਿਯੁਕਤ ਕਪਤਾਨ ਸ਼ੁਭਮਨ ਗਿੱਲ ਨੇ ਦੋਵਾਂ ਸੁਪਰਸਟਾਰਾਂ ਦਾ ਸਮਰਥਨ ਕੀਤਾ ਹੈ। ਨੈੱਟ ਸੈਸ਼ਨ ਮਗਰੋਂ ਕੋਹਲੀ ਨੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨਾਲ ਗੱਲਬਾਤ ਕੀਤੀ। ਬਾਅਦ ਵਿੱਚ ਉਹ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਮਿਲਿਆ। ਟੀਮ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਵੀ ਅਭਿਆਸ ਕਰੇਗੀ।

Advertisement

Advertisement
×