DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ’ਤੇ ਸ਼ਿਕੰਜਾ ਕੱਸਿਆ

ਦੂਜੇ ਟੈਸਟ ਦੇ ਪਹਿਲੇ ਦਿਨ ਮਹਿਮਾਨ ਟੀਮ ਨੇ ਛੇ ਵਿਕਟਾਂ ’ਤੇ 247 ਦੌਡ਼ਾਂ ਬਣਾਈਆਂ; ਕੁਲਦੀਪ ਯਾਦਵ ਨੇ ਤਿੰਨ ਵਿਕਟਾਂ ਲਈਆਂ

  • fb
  • twitter
  • whatsapp
  • whatsapp
featured-img featured-img
ਵਿਕਟ ਲੈਣ ਮਗਰੋਂ ਖੁਸ਼ੀ ਮਨਾਉਂਦੀ ਹੋਈ ਭਾਰਤੀ ਟੀਮ। -ਫ਼ੋਟੋ: ਪੀਟੀਆਈ
Advertisement
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਦੱਖਣੀ ਅਫਰੀਕਾ ਨੇ 6 ਵਿਕਟਾਂ ਗੁਆ ਕੇ 247 ਦੌੜਾਂ ਬਣਾਈਆਂ। ਭਾਰਤ ਲਈ ਕੁਲਦੀਪ ਯਾਦਵ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ ਅਤੇ ਮੁਹੰਮਦ ਸਿਰਾਜ ਨੇ ਇਕ-ਇਕ ਵਿਕਟ ਲਈ।ਕੋਲਕਾਤਾ ਦੇ ਮੁਕਾਬਲੇ ਗੁਹਾਟੀ ਦੀ ਪਿੱਚ ਬੱਲੇਬਾਜ਼ੀ ਲਈ ਬਿਹਤਰ ਨਜ਼ਰ ਆਈ, ਪਰ ਇੱਥੇ ਵੀ ਦੌੜਾਂ ਬਣਾਉਣਾ ਬਹੁਤਾ ਸੌਖਾ ਨਹੀਂ ਸੀ। ਸ਼ੁਰੂਆਤੀ ਡੇਢ ਘੰਟੇ ਵਿੱਚ ਪਿੱਚ ’ਤੇ ਨਮੀ ਹੋਣ ਕਾਰਨ ਗੇਂਦਬਾਜ਼ਾਂ ਨੂੰ ਮਦਦ ਮਿਲੀ। ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ ਸਟੀਕ ਲਾਈਨ ਅਤੇ ਲੈਂਥ ਨਾਲ ਗੇਂਦਬਾਜ਼ੀ ਕੀਤੀ।

ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਕੀਤੀ ਪਰ ਉਸ ਨੂੰ ਵੱਡੀ ਪਾਰੀ ਵਿੱਚ ਬਦਲਣ ਵਿੱਚ ਨਾਕਾਮ ਰਹੇ। ਕਪਤਾਨ ਟੈਂਬਾ ਬਾਵੂਮਾ (41) ਅਤੇ ਟ੍ਰਿਸਟਨ ਸਟੱਬਸ (49) ਨੇ ਤੀਜੀ ਵਿਕਟ ਲਈ 84 ਦੌੜਾਂ ਦੀ ਭਾਈਵਾਲੀ ਕੀਤੀ; ਹਾਲਾਂਕਿ ਗ਼ਲਤ ਸ਼ਾਟ ਖੇਡਣ ਕਾਰਨ ਬਾਵੂਮਾ ਜਡੇਜਾ ਦੀ ਗੇਂਦ ’ਤੇ ਯਸ਼ਸਵੀ ਜੈਸਵਾਲ ਹੱਥੋਂ ਕੈਚ ਆਊਟ ਹੋ ਗਿਆ। ਇਸ ਤੋਂ ਤੁਰੰਤ ਬਾਅਦ ਸਟੱਬਸ ਵੀ ਕੁਲਦੀਪ ਯਾਦਵ ਦੀ ਗੇਂਦ ’ਤੇ ਕੇਐੱਲ ਰਾਹੁਲ ਨੂੰ ਕੈਚ ਦੇ ਬੈਠਾ। ਵਿਆਨ ਮੁਲਡਰ (13) ਨੇ ਵੀ ਬਾਵੂਮਾ ਵਾਲੀ ਗਲਤੀ ਦੁਹਰਾਈ ਅਤੇ ਕੁਲਦੀਪ ਦੀ ਗੇਂਦ ’ਤੇ ਆਊਟ ਹੋਇਆ। ਇਸ ਤਰ੍ਹਾਂ ਦੱਖਣੀ ਅਫਰੀਕਾ ਦੀ ਟੀਮ 166/2 ਤੋਂ ਅਚਾਨਕ 201/5 ’ਤੇ ਪਹੁੰਚ ਗਈ।

Advertisement

ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਏਡਨ ਮਾਰਕਰਮ (38) ਅਤੇ ਰਿਆਨ ਰਿਕਲਟਨ (35) ਨੇ ਪਹਿਲੀ ਵਿਕਟ ਲਈ 82 ਦੌੜਾਂ ਜੋੜੀਆਂ। ਪਰ ਚਾਹ ਦੇ ਸਮੇਂ ਤੋਂ ਐਨ ਪਹਿਲਾਂ ਮਾਰਕਰਮ ਬੁਮਰਾਹ ਦੀ ਗੇਂਦ ’ਤੇ ਗ਼ਲਤ ਸ਼ਾਟ ਖੇਡ ਕੇ ਆਊਟ ਹੋ ਗਿਆ। ਚਾਹ ਤੋਂ ਬਾਅਦ ਰਿਕਲਟਨ ਵੀ ਕੁਲਦੀਪ ਦੀ ਫਿਰਕੀ ਦਾ ਸ਼ਿਕਾਰ ਬਣਿਆ। ਦਿਨ ਦੇ ਅਖੀਰ ਵਿੱਚ ਮੁਹੰਮਦ ਸਿਰਾਜ ਨੇ ਟੋਨੀ ਡੀ ਜ਼ੋਰਜ਼ੀ (28) ਨੂੰ ਰਿਸ਼ਭ ਪੰਤ ਹੱਥੋਂ ਕੈਚ ਕਰਵਾ ਕੇ ਭਾਰਤ ਨੂੰ ਛੇਵੀਂ ਸਫਲਤਾ ਦਿਵਾਈ।

Advertisement

ਰਿਸ਼ਭ ਪੰਤ ਨੇ ਗੇਂਦਬਾਜ਼ਾਂ ਦੀ ਵਰਤੋਂ ਬਹੁਤ ਸੂਝ-ਬੂਝ ਨਾਲ ਕੀਤੀ। ਉਸ ਨੇ ਸਾਰੇ ਗੇਂਦਬਾਜ਼ਾਂ ਨੂੰ ਢੁਕਵੇਂ ਮੌਕੇ ਦਿੱਤੇ। ਦੱਖਣੀ ਅਫਰੀਕਾ ਦੇ ਸਿਖਰਲੇ ਬੱਲੇਬਾਜ਼ਾਂ ਨੇ 80 ਤੋਂ ਵੱਧ ਗੇਂਦਾਂ ਖੇਡਣ ਦੇ ਬਾਵਜੂਦ ਵੱਡਾ ਸਕੋਰ ਨਹੀਂ ਬਣਾਇਆ, ਜੋ ਮੈਚ ਦੇ ਨਤੀਜੇ ’ਤੇ ਅਸਰ ਪਾ ਸਕਦਾ ਹੈ।

Advertisement
×