ਭਾਰਤੀ ਏ ਟੀਮ ਦੇ ਖਿਡਾਰੀਆਂ ਨੇ ਪਾਕਿਸਤਾਨੀਆਂ ਨਾਲ ਹੱਥ ਨਾ ਮਿਲਾਇਆ
ਏਸ਼ੀਆ ਕੱਪ ਦੌਰਾਨ ਵੀ ਸੀਨੀਅਰ ਟੀਮ ਦੇ ਮੈਂਬਰਾਂ ਨੇ ਨਹੀਂ ਮਿਲਾਇਆ ਸੀ ਹੱਥ
India A skip handshakes with Pakistan Shaheens before Asia Cup Rising Stars contest ਭਾਰਤ ਏ ਅਤੇ ਪਾਕਿਸਤਾਨ ਸ਼ਾਹੀਨ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਅੱਜ ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ ਟੂਰਨਾਮੈਂਟ ਵਿੱਚ ਆਪਣੇ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਹੱਥ ਮਿਲਾਉਣ ਤੋਂ ਗੁਰੇਜ਼ ਕੀਤਾ। ਇਸ ਤੋਂ ਪਹਿਲਾਂ ਇਸ ਸਾਲ ਸਤੰਬਰ ਵਿੱਚ ਏਸ਼ੀਆ ਕੱਪ ਦੌਰਾਨ ਭਾਰਤੀ ਸੀਨੀਅਰ ਟੀਮ ਨੇ ਵੀ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ ਸੀ। ਅੱਜ ਦੇ ਮੈਚ ਤੋਂ ਪਹਿਲਾਂ ਰਾਸ਼ਟਰੀ ਗੀਤ ਤੋਂ ਬਾਅਦ ਦੋਵੇਂ ਟੀਮਾਂ ਆਪਣੇ ਆਪਣੇ ਪਾਸੇ ਚਲੀਆਂ ਗਈਆਂ।
ਪਾਕਿਸਤਾਨ ਸ਼ਾਹੀਨ ਨੇ ਟਾਸ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਜ਼ਿਕਰਯੋਗ ਹੈ ਕਿ ਸਤੰਬਰ ਵਿੱਚ ਏਸ਼ੀਆ ਕੱਪ ਦੌਰਾਨ ਭਾਰਤ ਦੇ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਲਈ ਇਕਜੁੱਟਤਾ ਦਿਖਾਉਣ ਲਈ ਸਲਮਾਨ ਅਲੀ ਆਗਾ ਨਾਲ ਹੱਥ ਨਹੀਂ ਮਿਲਾਇਆ ਸੀ।
ਭਾਰਤੀ ਏ ਟੀਮ ਦੇ ਕਪਤਾਨ ਜਿਤੇਸ਼ ਸ਼ਰਮਾ ਨੇ ਟਾਸ ’ਤੇ ਪਾਕਿਸਤਾਨ ਸ਼ਾਹੀਨ ਦੇ ਕਪਤਾਨ ਇਰਫਾਨ ਖਾਨ ਨਾਲ ਹੱਥ ਨਹੀਂ ਮਿਲਾਇਆ।
ਪੀਟੀਆਈ

