ਭਾਰਤ-ਵੈਸਟਇੰਡੀਜ਼ ਟੈਸਟ: ਵੈਸਟ ਇੰਡੀਜ਼ ਦੀਆਂ ਦੂਜੀ ਪਾਰੀ ’ਚ ਪੰਜ ਵਿਕਟਾਂ ਡਿੱਗੀਆਂ
ਭਾਰਤ ਨੇ ਪੰਜ ਵਿਕਟਾਂ ਦੇ ਨੁਕਸਾਨ ’ਤੇ 448 ਦੌੜਾਂ ’ਤੇ ਪਾਰੀ ਐਲਾਨੀ
Cricket-India declare first innings at 448-5 against struggling West Indies ਭਾਰਤ ਨੇ ਵੈਸਟਇੰਡੀਜ਼ ਖ਼ਿਲਾਫ਼ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿਚ ਪੰਜ ਵਿਕਟਾਂ ਦੇ ਨੁਕਸਾਨ ’ਤੇ 448 ਦੌੜਾਂ ’ਤੇ ਆਪਣੀ ਪਾਰੀ ਐਲਾਨ ਦਿੱਤੀ ਹੈ।
ਭਾਰਤ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿਚ ਵੈਸਟ ਇੰਡੀਜ਼ ਦੀ ਹਾਲਤ ਖਸਤਾ ਹੋ ਗਈ ਹੈ। ਵੈਸਟ ਇੰਡੀਜ਼ ਦੀ ਟੀਮ ਪਹਿਲੀ ਪਾਰੀ ਵਿਚ ਸਿਰਫ 162 ਦੌੜਾਂ ਹੀ ਬਣਾ ਸਕੀ ਸੀ ਤੇ ਅੱਜ ਵੈਸਟ ਇੰਡੀਜ਼ ਦੀਆਂ 26 ਓਵਰਾਂ ਵਿਚ 65 ਦੌੜਾਂ ’ਤੇ ਪੰਜ ਵਿਕਟਾਂ ਡਿੱਗ ਗਈਆਂ ਹਨ। ਵੈਸਟ ਇੰਡੀਜ਼ ਦੇ ਜੌਹਨ ਕੈਮਬੈੱਲ ਨੇ 14 ਦੌੜਾਂ ਬਣਾਈਆਂ ਤੇ ਉਸ ਨੂੰ ਰਵਿੰਦਰ ਜਡੇਜਾ ਦੀ ਗੇਂਦ ’ਤੇ ਸਾਈ ਸੁਦਰਸ਼ਨ ਨੇ ਕੈਚ ਆਊਟ ਕੀਤਾ ਜਦਕਿ ਚੰਦਰਪੌਲ ਨੇ ਅੱਠ ਦੌੜਾਂ ਬਣਾਈਆਂ ਤੇ ਉਸ ਨੂੰ ਮੁਹੰਮਦ ਸਿਰਾਜ ਦੀ ਗੇਂਦ ’ਤੇ ਨਿਤੀਸ਼ ਰੈਡੀ ਨੇ ਕੈਚ ਆਊਟ ਕੀਤਾ।
ਜ਼ਿਕਰਯੋਗ ਹੈ ਕਿ ਵੈਸਟ ਇੰਡੀਜ਼ ਦੀ ਪੂਰੀ ਟੀਮ ਪਹਿਲੀ ਪਾਰੀ ਵਿਚ 162 ਦੌੜਾਂ ਹੀ ਬਣਾ ਸਕੀ ਸੀ। ਭਾਰਤ ਨੇ ਵੈਸਟ ਇੰਡੀਜ਼ ਤੋਂ 286 ਦੌੜਾਂ ਦੀ ਲੀਡ ਹਾਸਲ ਕੀਤੀ ਹੈ। ਭਾਰਤ ਨੇ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਅਤੇ ਮੱਧਕ੍ਰਮ ਦੇ ਬੱਲੇਬਾਜ਼ ਧਰੁਵ ਜੁਰੇਲ ਅਤੇ ਰਵਿੰਦਰ ਜਡੇਜਾ ਦੇ ਸੈਂਕੜੇ ਦੀ ਮਦਦ ਨਾਲ ਸਥਿਤੀ ਮਜ਼ਬੂਤ ਕੀਤੀ। ਸਵੇਰ ਵੇਲੇ ਵੈਸਟ ਇੰਡੀਜ਼ ਵੱਲੋਂ ਦੂਜੀ ਪਾਰੀ ਦੀ ਸ਼ੁਰੂਆਤ ਜੌਹਨ ਕੈਮਬੈੱਲ ਤੇ ਚੰਦਰਪੌਲ ਨੇ ਕੀਤੀ ਸੀ।