India VS West Indies: ਵੈਸਟ ਇੰਡੀਜ਼ ਨੇ 127 ਦੌੜਾਂ ’ਤੇ 4 ਵਿਕਟਾਂ ਗਵਾਈਆਂ
ਭਾਰਤ ਨੇ ਵੈਸਟਇੰਡੀਜ਼ ਖ਼ਿਲਾਫ਼ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਸ਼ਨਿਚਰਵਾਰ ਨੂੰ ਆਪਣੀ ਪਹਿਲੀ ਪਾਰੀ ਪੰਜ ਵਿਕਟਾਂ ਨਾਲ 518 ਦੌੜਾਂ ’ਤੇ ਸਮਾਪਤ (ਡਿਕਲੇਅਰ) ਐਲਾਨ ਦਿੱਤੀ ਸੀ। ਇਸ ਉਪਰੰਤ ਵੈਸਟ ਇੰਡੀਜ਼ ਨੇ ਪਾਰੀ ਖੇਡਦਿਆਂ ਸ਼ਾਮ 4:20 ਮਿੰਟ ਤੱਕ 39 ਓਵਰਾਂ...
Advertisement
ਭਾਰਤ ਨੇ ਵੈਸਟਇੰਡੀਜ਼ ਖ਼ਿਲਾਫ਼ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਸ਼ਨਿਚਰਵਾਰ ਨੂੰ ਆਪਣੀ ਪਹਿਲੀ ਪਾਰੀ ਪੰਜ ਵਿਕਟਾਂ ਨਾਲ 518 ਦੌੜਾਂ ’ਤੇ ਸਮਾਪਤ (ਡਿਕਲੇਅਰ) ਐਲਾਨ ਦਿੱਤੀ ਸੀ। ਇਸ ਉਪਰੰਤ ਵੈਸਟ ਇੰਡੀਜ਼ ਨੇ ਪਾਰੀ ਖੇਡਦਿਆਂ ਸ਼ਾਮ 4:20 ਮਿੰਟ ਤੱਕ 39 ਓਵਰਾਂ ਦੀ ਖੇਡ ਦੌਰਾਨ 127 ਦੌੜਾਂ ’ਤੇ 4 ਵਿਕਟਾਂ ਗਵਾ ਲਈਆਂ ਸਨ।
Advertisement
ਇਸ ਤੋਂ ਪਹਿਲਾਂ ਭਾਰਤ ਦੀ ਪਾਰੀ ਵਿੱਚ ਯਸ਼ਸਵੀ ਜੈਸਵਾਲ (258 ਗੇਂਦਾਂ 'ਤੇ 175 ਦੌੜਾਂ) ਅਤੇ ਕਪਤਾਨ ਸ਼ੁਭਮਨ ਗਿੱਲ (196 ਗੇਂਦਾਂ 'ਤੇ ਨਾਬਾਦ 129 ਦੌੜਾਂ) ਨੇ ਸੈਂਕੜੇ ਜੜੇ, ਜਦੋਂ ਕਿ ਸਾਈ ਸੁਦਰਸ਼ਨ (87) ਨੇ ਅਰਧ ਸੈਂਕੜਾ ਬਣਾਇਆ।
Advertisement
ਇਸ ਦੌਰਾਨ ਵੈਸਟਇੰਡੀਜ਼ ਵੱਲੋਂ ਖੱਬੇ ਹੱਥ ਦੇ ਸਪਿਨਰ ਜੋਮੇਲ ਵਾਰੀਕਨ (98 ਦੌੜਾਂ ਦੇ ਕੇ ਤਿੰਨ ਵਿਕਟਾਂ) ਸਭ ਤੋਂ ਵਧੀਆ ਗੇਂਦਬਾਜ਼ ਰਹੇ।
Advertisement
×