India vs SA : ਭਾਰਤੀ ਕਪਤਾਨ ਸ਼ੁਭਮਨ ਗਿੱਲ ਅਤੇ ਕਾਗਿਸੋ ਰਬਾਡਾ ਨਹੀਂ ਖੇਡਣਗੇ ਦੂਜਾ ਟੈਸਟ ਮੈਚ
ਭਾਰਤੀ ਕਪਤਾਨ ਸ਼ੁਭਮਨ ਗਿੱਲ ਨੂੰ ਸ਼ੁੱਕਰਵਾਰ ਨੂੰ ਸ਼ੁਰੂ ਹੋ ਰਹੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਵਿਰੁੱਧ ਟੈਸਟ ਸਕੁਐਡ ਵਿੱਚੋਂ ਰਿਲੀਜ਼ ਕਰ ਦਿੱਤਾ ਗਿਆ ਹੈ। ਗਿੱਲ ਨੂੰ ਕੋਲਕਾਤਾ ਵਿੱਚ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿੱਚ ਬੱਲੇਬਾਜ਼ੀ ਦੌਰਾਨ ਗਰਦਨ ਵਿੱਚ...
Advertisement
ਭਾਰਤੀ ਕਪਤਾਨ ਸ਼ੁਭਮਨ ਗਿੱਲ ਨੂੰ ਸ਼ੁੱਕਰਵਾਰ ਨੂੰ ਸ਼ੁਰੂ ਹੋ ਰਹੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਵਿਰੁੱਧ ਟੈਸਟ ਸਕੁਐਡ ਵਿੱਚੋਂ ਰਿਲੀਜ਼ ਕਰ ਦਿੱਤਾ ਗਿਆ ਹੈ। ਗਿੱਲ ਨੂੰ ਕੋਲਕਾਤਾ ਵਿੱਚ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿੱਚ ਬੱਲੇਬਾਜ਼ੀ ਦੌਰਾਨ ਗਰਦਨ ਵਿੱਚ ਖਿਚਾਅ ਆ ਗਿਆ ਸੀ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ।ਗਿੱਲ ਦੀ ਗੈਰ-ਮੌਜੂਦਗੀ ਵਿੱਚ, ਭਾਰਤੀ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਦੂਜੇ ਟੈਸਟ ਵਿੱਚ ਟੀਮ ਦੀ ਅਗਵਾਈ ਕਰਨਗੇ।
ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਇੱਕ ਬਿਆਨ ਵਿੱਚ ਕਿਹਾ, "ਬਦਕਿਸਮਤੀ ਨਾਲ, ਉਹ ਦੂਜੇ ਟੈਸਟ ਵਿੱਚ ਖੇਡਣ ਲਈ ਪੂਰੀ ਤਰ੍ਹਾਂ ਫਿੱਟ ਨਹੀਂ ਸੀ ਅਤੇ ਆਪਣੀ ਸੱਟ ਦੇ ਅੱਗੇ ਦੇ ਮੁਲਾਂਕਣ ਲਈ ਮੁੰਬਈ ਜਾਵੇਗਾ।"
Advertisement
ਉਧਰ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ੀ ਦੇ ਮੁੱਖ ਹਥਿਆਰ ਕਾਗਿਸੋ ਰਬਾਡਾ ਭਾਰਤ ਦੇ ਖ਼ਿਲਾਫ਼ ਦੂਜਾ ਟੈਸਟ ਮੈਚ ਨਹੀਂ ਖੇਡ ਸਕਣਗੇ, ਕਿਉਂਕਿ ਉਹ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਅਭਿਆਸ ਸੈਸ਼ਨ ਦੌਰਾਨ ਲੱਗੀ ਪਸਲੀ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਹੈ।
Advertisement
ਗ਼ੌਰਤਲਬ ਹੈ ਕਿ ਗੁਹਾਟੀ ਪਹਿਲੀ ਵਾਰ ਟੈਸਟ ਮੈਚ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਬਰਸਾਪਾਰਾ ਸਟੇਡੀਅਮ ਦੀ ਪਿੱਚ ਦੋਵਾਂ ਟੀਮਾਂ ਲਈ ਅਣਜਾਣ ਖੇਤਰ ਹੈ। ਦੱਖਣੀ ਅਫ਼ਰੀਕਾ ਈਡਨ ਗਾਰਡਨ ਵਿੱਚ ਆਪਣੀ ਯਾਦਗਾਰ ਜਿੱਤ ਤੋਂ ਬਾਅਦ ਦੋ ਮੈਚਾਂ ਦੀ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ।
Advertisement
×

