India VS Australia Women ODI: ਆਸਟ੍ਰੇਲੀਆ ਨੇ ਟਾਸ ਜਿੱਤਿਆ, ਭਾਰਤ ਵਿਰੁੱਧ ਬੱਲੇਬਾਜ਼ੀ ਕਰਨ ਦਾ ਫੈਸਲਾ
ਭਾਰਤ ਅਤੇ ਆਸਟਰੇਲੀਆ ਰੋਮਾਂਚਕ ਆਖਰੀ ਇੱਕ ਰੋਜ਼ਾ ਮੈਚ ਵਿੱਚ ਭਿੜਨ ਲਈ ਤਿਆਰ ਹਨ। ਆਸਟਰੇਲੀਆਈ ਮਹਿਲਾ ਟੀਮ ਨੇ ਸ਼ਨਿਚਰਵਾਰ ਨੂੰ ਨਵੀਂ ਦਿੱਲੀ ਵਿੱਚ ਤੀਜੇ ਅਤੇ ਆਖਰੀ ਇੱਕ ਰੋਜ਼ਾ ਮੈਚ ਵਿੱਚ ਭਾਰਤੀ ਮਹਿਲਾ ਟੀਮ ਵਿਰੁੱਧ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਸਮੇਂ ਲੜੀ 1-1 ਨਾਲ ਬਰਾਬਰ ਹੈ। 10 ਦਿਨਾਂ ਤੋਂ ਘੱਟ ਸਮੇਂ ਵਿੱਚ ਸ਼ੁਰੂ ਹੋ ਰਹੇ ਵਿਸ਼ਵ ਕੱਪ ਨੂੰ ਦੇਖਦਿਆਂ ਇਹ ਮੈਚ ਦਹਾਂ ਟੀਮਾਂ ਲਈ ਅਹਿਮ ਮੰਨਿਆ ਜਾ ਰਹਾ ਹੈ।
ਆਸਟ੍ਰੇਲੀਆਈ ਕਪਤਾਨ ਐਲਿਸਾ ਹੀਲੀ ਨੇ ਟਾਸ ਜਿੱਤਣ ਤੋਂ ਬਾਅਦ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਸਾਨੂੰ ਕੀ ਕਰਨ ਦੀ ਲੋੜ ਹੈ। ਲੰਬੇ ਸਮੇਂ ਲਈ ਹੋਰ ਦਬਾਅ ਬਣਾਉਣ ਦੀ ਲੋੜ ਹੈ। ਵਖ-ਵੱਖ ਸਥਿਤੀਆਂ ਵਿੱਚ ਤੇਜ਼ੀ ਨਾਲ ਢਲਣਾ ਮਹੱਤਵਪੂਰਨ ਹੋਣ ਵਾਲਾ ਹੈ।’’
ਭਾਰਤੀ ਟੀਮ ਅੱਜ ਛਾਤੀ ਦੇ ਕੈਂਸਰ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਗੁਲਾਬੀ ਜਰਸੀ ਵਿੱਚ ਹੈ।
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ, ‘‘ਅਸੀਂ ਚੰਗੀ ਕ੍ਰਿਕਟ ਖੇਡਣ ਬਾਰੇ ਗੱਲ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਪਹਿਲੀ ਜਾਂ ਦੂਜੀ ਬੱਲੇਬਾਜ਼ੀ ਵਿੱਚ ਕੀ ਕਰਦੇ ਹਾਂ।’’
ਆਸਟਰੇਲੀਆ ਮਹਿਲਾ (ਪਲੇਇੰਗ ਇਲੈਵਨ) ਵਿੱਚ ਅਲੀਸਾ ਹੀਲੀ (ਵਿਕਟ-ਕੀਪਰ), ਜਾਰਜੀਆ ਵੋਲ, ਐਲੀਸ ਪੇਰੀ, ਬੈਥ ਮੂਨੀ, ਗ੍ਰੇਸ ਹੈਰਿਸ, ਐਸ਼ਲੇ ਗਾਰਡਨਰ, ਟਾਹਲੀਆ ਮੈਕਗ੍ਰਾਥ, ਜਾਰਜੀਆ ਵੇਅਰਹੈਮ, ਅਲਾਨਾ ਕਿੰਗ, ਕਿਮ ਗਾਰਥ, ਮੇਗਨ ਸ਼ੂਟ ਸ਼ਾਮਲ ਹਨ।
ਭਾਰਤ ਮਹਿਲਾ (ਪਲੇਇੰਗ ਇਲੈਵਨ) ਵਿੱਚ ਪ੍ਰਤੀਕਾ ਰਾਵਲ, ਸਮ੍ਰਿਤੀ ਮੰਧਾਨਾ, ਹਰਲੀਨ ਦਿਓਲ, ਹਰਮਨਪ੍ਰੀਤ ਕੌਰ, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟ-ਕੀਪਰ), ਰਾਧਾ ਯਾਦਵ, ਅਰੁੰਧਤੀ ਰੈਡੀ, ਸਨੇਹ ਰਾਣਾ, ਕ੍ਰਾਂਤੀ ਗੌੜ, ਰੇਣੁਕਾ ਸਿੰਘ ਠਾਕੁਰ ਸ਼ਾਮਲ ਹਨ। -ਏਐੱਨਆਈ