ICC ਮਹਿਲਾ ਵਿਸ਼ਵ ਕੱਪ: ਆਸਟਰੇਲੀਆ ਵੱਲੋਂ ਭਾਰਤ ਨੂੰ 339 ਦੌੜਾਂ ਦਾ ਟੀਚਾ; ਭਾਰਤ ਦੀਆਂ ਦੋ ਵਿਕਟਾਂ ਡਿੱਗੀਆਂ
ਆਸਟਰੇਲਿਆੲੀ ਟੀਮ 49.5 ਓਵਰਾਂ ਵਿੱਚ 338 ਦੌਡ਼ਾਂ ’ਤੇ ਆਲ ਆੳੂਟ
Advertisement
India vs Australia:
ਭਾਰਤ ਅਤੇ ਆਸਟਰੇਲੀਆਂ ਦੀਆਂ ਟੀਮਾਂ ਵਿਚਕਾਰ ਆਈ ਸੀ ਸੀ ਮਹਿਲਾ ਵਿਸ਼ਵ ਕੱਪ 2025 ਦਾ ਦੂਜਾ ਸੈਮੀ-ਫਾਈਨਲ ਮੁਕਾਬਲਾ ਅੱਜ ਡਾ. ਡੀ.ਵਾਈ. ਪਾਟਿਲ ਸਪੋਰਟਸ ਅਕੈਡਮੀ ਨਵੀਂ ਮੁੰਬਈ ਵਿਖੇ ਖੇਡਿਆ ਜਾ ਰਿਹਾ ਹੈ। ਇਸ ਵੇਲੇ ਭਾਰਤ ਦੀਆਂ 19 ਓਵਰਾਂ ਵਿੱਚ 111 ਦੌੜਾਂ ’ਤੇ ਦੋ ਵਿਕਟਾਂ ਡਿੱਗ ਚੁੱਕੀਆਂ ਹਨ।
ਓਪਨਰ ਫੋਬ ਲਿਚਫੀਲਡ ਦੇ ਸੈਂਕੜੇ ਅਤੇ ਆਲਰਾਊਂਡਰ ਐਸ਼ਲੇ ਗਾਰਡਨਰ ਅਤੇ ਐਲਿਸ ਪੈਰੀ ਦੇ ਅਰਧ ਸੈਂਕੜਿਆਂ ਦੀ ਬਦੌਲਤ ਆਸਟਰੇਲੀਆ ਨੇ ਭਾਰਤ ਵਿਰੁੱਧ ਆਪਣੇ ਆਈਸੀਸੀ ਮਹਿਲਾ ਵਿਸ਼ਵ ਕੱਪ ਸੈਮੀਫਾਈਨਲ ਮੁਕਾਬਲੇ ਵਿਚ 49.5 ਓਵਰਾਂ ਵਿੱਚ 338 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤਣ ਲਈ 339 ਦੌੜਾਂ ਦਾ ਟੀਚਾ ਦਿੱਤਾ। ਇਹ ਮਹਿਲਾ ਵਿਸ਼ਵ ਕੱਪ ਨਾਕਆਊਟ ਮੈਚ ਵਿੱਚ ਦੂਜਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ 2022 ਦੇ ਫਾਈਨਲ ਵਿੱਚ ਇੰਗਲੈਂਡ ਵਿਰੁੱਧ ਆਸਟਰੇਲੀਆ ਨੇ ਪੰਜ ਵਿਕਟਾਂ ਦੇ ਨੁਕਸਾਨ ’ਤੇ 356 ਦੌੜਾਂ ਬਣਾਈਆਂ ਸਨ। ਨਵੀਂ ਮੁੰਬਈ ਦੇ ਡੀ ਵਾਈ ਪਾਟਿਲ ਸਟੇਡੀਅਮ ਵਿੱਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਦੀ ਪਾਰੀ ਦੀ ਮੁੱਖ ਖਿੱਚ ਫੋਬ ਲਿਚਫੀਲਡ ਦਾ ਪ੍ਰਦਰਸ਼ਨ ਰਿਹਾ, ਜਿਸ ਨੇ 93 ਗੇਂਦਾਂ ’ਤੇ ਸ਼ਾਨਦਾਰ 119 ਦੌੜਾਂ ਬਣਾਈਆਂ। ਹਾਲਾਂਕਿ ਲਿਚਫੀਲਡ ਨੇ 27ਵੇਂ ਓਵਰ ਵਿੱਚ ਅਮਨਜੋਤ ਕੌਰ ਦੀ ਗੇਂਦ ’ਤੇ ਆਪਣੀ ਵਿਕਟ ਗਵਾ ਦਿੱਤੀ। ਜਿਸ ਤੋਂ ਬਾਅਦ ਭਾਰਤੀ ਖੇਮੇ ਨੂੰ ਵੱਡੀ ਰਾਹਤ ਮਿਲੀ।
Advertisement
Advertisement
×

