India made 471 in the first innings: ਹੈਡਿੰਗਲੇ ਟੈਸਟ: ਭਾਰਤ ਪਹਿਲੀ ਪਾਰੀ ’ਚ 471 ਦੌੜਾਂ ’ਤੇ ਆਲਆਊਟ
ਸ਼ੁਭਮਨ ਗਿੱਲ ਨੇ 147, ਰਿਸ਼ਭ ਪੰਤ ਨੇ 134 ਤੇ ਜਾਇਸਵਾਲ ਨੇ 101 ਦੌੜਾਂ ਬਣਾਈਆਂ; ਆਖਰੀ ਸੱਤ ਵਿਕਟਾਂ 41 ਦੌੜਾਂ ’ਤੇ ਡਿੱਗੀਆਂ
Advertisement
ਲੀਡਜ਼, 21 ਜੂਨ
ਤੇਂਦੁਲਕਰ ਐਂਡਰਸਨ ਟਰਾਫੀ ਦੇ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ ਵਿਚ ਭਾਰਤ ਅੱਜ 471 ਦੌੜਾਂ ’ਤੇ ਆਲ ਆਊਟ ਹੋ ਗਿਆ। ਭਾਰਤੀ ਟੀਮ ਨੇ ਆਖਰੀ ਸੱਤ ਵਿਕਟਾਂ 41 ਦੌੜਾਂ ’ਤੇ ਹੀ ਗੁਆ ਦਿੱਤੀਆਂ। ਭਾਰਤ ਨੇ ਪਹਿਲੇ ਦਿਨ ਤਿੰਨ ਵਿਕਟਾਂ ਦੇ ਨੁਕਸਾਨ ਨਾਲ 359 ਦੌੜਾਂ ਬਣਾਈਆਂ ਸਨ ਤੇ ਅੱਜ ਭਾਰਤੀ ਟੀਮ ਨੇ ਇਸ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਭਾਰਤ ਵੱਲੋਂ ਸ਼ੁਭਮਨ ਗਿੱਲ ਨੇ 147, ਰਿਸ਼ਭ ਪੰਤ ਨੇ 134 ਤੇ ਯਸ਼ੱਸਵੀ ਜਾਇਸਵਾਲ ਨੇ 101 ਦੌੜਾਂ ਬਣਾਈਆਂ। ਕੇ ਐਲ ਰਾਹੁਲ ਨੇ 42 ਦੌੜਾਂ ਦਾ ਯੋਗਦਾਨ ਦਿੱਤਾ।
Advertisement
ਅੱਜ ਲੰਚ ਤੋਂ ਪਹਿਲਾਂ ਗਿਲ ਤੇ ਪੰਤ ਆਊਟ ਹੋ ਗਏ ਜਿਸ ਤੋਂ ਬਾਅਦ ਮੱਧਕ੍ਰਮ ਬੱਲੇਬਾਜ਼ ਪਾਰੀ ਨੂੰ ਹੋਰ ਨਹੀਂ ਸੰਭਾਲ ਸਕੇ ਤੇ ਸਸਤੇ ਵਿਚ ਆਊਟ ਹੋ ਗਏ। ਭਾਰਤੀ ਟੀਮ ਵਿਚ ਅੱਠ ਸਾਲਾਂ ਬਾਅਦ ਵਾਪਸੀ ਕਰ ਰਹੇ ਕਰੁਣ ਨਾਇਰ ਖਾਤਾ ਵੀ ਨਹੀਂ ਖੋਲ੍ਹ ਸਕੇ।
Advertisement
×