India-England 5th Cricket ਟੈਸਟ: ਮੀਂਹ ਪੈਣ ਮਗਰੋਂ ਚੌਥੇ ਦਿਨ ਦੀ ਖੇਡ ਖਤਮ; ਇੰਗਲੈਂਡ ਨੇ 6 ਵਿਕਟਾਂ ’ਤੇ 339 ਦੌੜਾਂ ਬਣਾਈਆਂ
ਐਂਡਰਸਨ-ਤੇਂਦੁਲਕਰ ਟਰਾਫ਼ੀ ਦੇ ਪੰਜਵੇਂ ਤੇ ਆਖਰੀ ਕ੍ਰਿਕਟ ਟੈਸਟ 5th and last Cricket Test ਮੈਚ ਦੇ ਚੌਥੇ ਦਿਨ ਚਾਹ ਦੇ ਸਮੇਂ ਮਗਰੋਂ ਅਚਾਨਕ ਮੀਂਹ ਪੈਣ ਕਾਰਨ ਖੇਡ ਰੋਕ ਦਿੱਤੀ ਗਈ ਅਤੇ ਮੈਦਾਨ ਗਿੱਲ ਹੋਣ ਕਾਰਨ ਖੇਡ ਮੁੜ ਸ਼ੁਰੂ ਨਾ ਹੋ ਸਕੀ।
ਖੇਡ ਰੋਕੇ ਜਾਣ ਤੋਂ ਪਹਿਲਾਂ ਇੰਗਲੈਂਡ ਨੇ ਜਿੱਤ ਲਈ 374 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਹੈਰੀ ਬਰੁੱਕ ਅਤੇ ਜੋਅ ਰੂਟ ਦੇ ਸੈਂਕੜਿਆਂ ਸਦਕਾ 6 ਵਿਕਟਾਂ ’ਤੇ 339 ਦੌੜਾਂ ਬਣਾ ਲਈਆਂ ਸਨ। ਖੇਡ ਖਤਮ ਹੋਣ ਸਮੇਂ ਜੈਮੀ ਸਮਿਥ 2 ਦੌੜਾਂ ਬਣਾ ਕੇ ਜੈਮੀ ਓਵਰਟਨ ਬਿਨਾਂ ਖਾਤਾ ਖੋਲ੍ਹੇ ਨਾਬਾਦ ਸਨ।
ਮੇਜ਼ਬਾਨ ਟੀਮ ਨੂੰ ਜਿੱਤ ਲਈ ਹੋਰ 35 ਦੌੜਾਂ ਦੀ ਲੋੜ ਹੈ ਜਦਕਿ ਭਾਰਤ ਨੂੰ ਜਿੱਤ ਲਈ 3 ਵਿਕਟਾਂ ਦਰਕਾਰ ਹਨ। ਇੰਗਲੈਂਡ ਦੀ ਟੀਮ ਲੜੀ ਵਿੱਚ 2-1 ਨਾਲ ਅੱਗੇ ਹੈ।
ਇਗਲੈਂਡ ਦੇ ਬੱਲੇਬਾਜ਼ ਹੈਰੀ ਬੁਰੱਕ ਨੇ 111 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਦਾ ਸਕੋਰ 300 ਤੋਂ ਪਾਰ ਪਹੁੰਚਾਉਣ ਮਦਦ ਕੀਤੀ। ਇਸ ਮਗਰੋਂ ਜੋਅ ਰੂਟ ਨੇ ਸੈਂਕੜਾ ਪੂਰਾ ਕੀਤਾ ਤੇ ਟੀਮ ਨੂੰ 337 ਦੌੜਾਂ ਪਹੁੰਚਾਇਆ। ਰੂਟ 105 ਦੌੜਾਂ ਬਣਾ ਕੇ ਆਊਟ ਹੋਇਆ।
ਇਸ ਤੋਂ ਪਹਿਲਾਂ ਅੱਜ ਇੰਗਲੈਂਡ ਦੀ ਦੂਜੀ ਵਿਕਟ ਬੈਨ ਡਕੈਟ ਦੇ ਰੂਪ ’ਚ ਡਿੱਗੀ ਜੋ 54 ਦੌੜਾਂ ਬਣਾ ਕੇ ਪ੍ਰਸਿੱਧ ਕ੍ਰਿਸ਼ਨਾ ਦੀ ਗੇਂਦ ’ਤੇ ਆਊਟ ਹੋਇਆ। ਇਸ ਮਗਰੋਂ ਕਪਤਾਨ ਓਲੀ ਪੋਪ 27 ਦੌੜਾਂ ਬਣਾ ਕੇ ਪੈਵੇਨੀਅਨ ਪਰਤਿਆ। ਪੋਪ ਨੂੰ ਮੁਹੰਮਦ ਸਿਰਾਜ ਨੇ ਆਊਟ ਕੀਤਾ। ਜੈਕਬ ਬੈਥਲ 5 ਦੌੜਾਂ ਹੀ ਬਣਾ ਸਕਿਆ। ਸਲਾਮੀ ਬੱਲੇਬਾਜ਼ ਜ਼ੈਕ ਕਰਾਊਲੀ ਲੰਘੇ ਦਿਨ 14 ਦੌੜਾਂ ਬਣਾ ਕੇ ਸਿਰਾਜ ਦੀ ਗੇਂਦ ’ਤੇ ਆਊਟ ਹੋਇਆ ਸੀ।
ਭਾਰਤ ਵੱਲੋਂ ਮੁਹੰਮਦ ਸਿਰਾਜ ਨੇ ਦੋ ਵਿਕਟਾਂ, ਪ੍ਰਸਿੱਧ ਕ੍ਰਿਸ਼ਨਾ ਤਿੰਨ ਵਿਕਟਾਂ ਲਈਆਂ ਜਦਕਿ ਅਕਾਸ਼ਦੀਪ ਨੇ ਇੱਕ ਵਿਕਟ ਹਾਸਲ ਕੀਤੀ।
ਮੈਚ ਦੌਰਾਨ ਅਚਾਨਕ ਮੀਂਹ ਪੈਣ ਕਾਰਨ ਖੇਡ ਰੋਕ ਦਿੱਤੀ ਗਈ ਜੋ ਮੁੜ ਸ਼ੁਰੂ ਨਾ ਹੋ ਸਕੀ। ਮੈਦਾਨ ਗਿੱਲਾ ਹੋਣ ਕਾਰਨ ਅੰਪਾਇਰਾਂ ਨੇ ਚੌਥੇ ਦਿਨ ਦੀ ਖੇਡ ਖਤਮ ਕਰਨ ਦਾ ਐਲਾਨ ਕਰ ਦਿੱਤਾ।
ਪੰਜਵੇਂ ਤੇ ਆਖਰੀ ਦਿਨ ਦੋਵੇਂ ਟੀਮਾਂ ਜਿੱਤ ਲਈ ਲਾਉਣਗੀਆਂ। ਇੰਗਲੈਂਡ ਦੀ ਟੀਮ ਮੈਚ ਜਿੱਤ ਕੇ ਲੜੀ ਵਿੱਚ ਜਿੱਤ ਦਾ ਫਰਕ 3-1 ਕਰਨਾ ਚਾਹੇਗੀ ਜਦਕਿ ਭਾਰਤ ਦੀ ਨਜ਼ਰ ਲੜੀ 2-2 ਨਾਲ ਬਰਾਬਰ ਕਰਨ ’ਤੇ ਹੋਵੇਗੀ।