ICC Women's World Cup 2025: ਰੇਣੂਕਾ ਦੇ ਪਿੰਡ ਨੇ ਭਾਰਤ ਦੀ ਜਿੱਤ ਦਾ ਜਸ਼ਨ ਮਨਾਇਆ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸ਼ੁਰੂਆਤੀ ਗੇਂਦਬਾਜ਼ ਰੇਣੂਕਾ ਠਾਕੁਰ ਦੇ ਪਿੰਡ ਵਿੱਚ ਖੁਸ਼ੀਆਂ ਦਾ ਮਾਹੌਲ ਹੈ। ਇਸ ਦੌਰਾਨ ਖਿਡਾਰਨ ਦੀ ਮਾਤਾ ਸੁਨੀਤਾ ਠਾਕੁਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ, ‘‘ਮੈਂ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਹਰ ਕਿਸੇ ਨੂੰ ਰੇਣੂਕਾ ਵਰਗੀ ਧੀ...
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸ਼ੁਰੂਆਤੀ ਗੇਂਦਬਾਜ਼ ਰੇਣੂਕਾ ਠਾਕੁਰ ਦੇ ਪਿੰਡ ਵਿੱਚ ਖੁਸ਼ੀਆਂ ਦਾ ਮਾਹੌਲ ਹੈ। ਇਸ ਦੌਰਾਨ ਖਿਡਾਰਨ ਦੀ ਮਾਤਾ ਸੁਨੀਤਾ ਠਾਕੁਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ, ‘‘ਮੈਂ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਹਰ ਕਿਸੇ ਨੂੰ ਰੇਣੂਕਾ ਵਰਗੀ ਧੀ ਦੇਵੇ। ਉਸ ਨੇ ਆਪਣੀ ਪ੍ਰਾਪਤੀ ਨਾਲ ਨਾ ਸਿਰਫ਼ ਆਪਣੇ ਪਰਿਵਾਰ ਦਾ, ਸਗੋਂ ਪੂਰੇ ਦੇਸ਼ ਦਾ ਮਾਣ ਵਧਾਇਆ ਹੈ।’’
ਆਪਣੇ ਪਰਿਵਾਰ ਅਤੇ ਗੁਆਂਢੀਆਂ ਨਾਲ ਭਾਰਤ ਦੀ ਵਿਸ਼ਵ ਕੱਪ ਜਿੱਤ ਦਾ ਜਸ਼ਨ ਮਨਾਉਣ ਤੋਂ ਬਾਅਦ ਰੇਣੂਕਾ ਦੀ ਮਾਤਾ ਅੱਜ ਪੂਰੇ ਪਿੰਡ ਲਈ ਦਾਅਵਤ ਦਾ ਪ੍ਰਬੰਧ ਕਰ ਰਹੀ ਹੈ। ਸੁਨੀਤਾ ਠਾਕੁਰ ਨੇ ਕਿਹਾ, ‘‘ਪੂਰੇ ਪਰਿਵਾਰ ਅਤੇ ਗੁਆਂਢੀਆਂ ਨੇ ਇਤਿਹਾਸਕ ਜਿੱਤ ਅਤੇ ਵਿਸ਼ਵ ਕੱਪ ਚੁੱਕਣ ਤੱਕ ਭਾਰਤ ਨੂੰ ਦੇਖਿਆ। ਅੱਜ, ਅਸੀਂ ਪੂਰੇ ਪਿੰਡ ਲਈ ਦਾਅਵਤ ਕਰਾਂਗੇ। ਇਸ ਵੱਡੀ ਜਿੱਤ ਦਾ ਜਸ਼ਨ ਮਨਾਉਣ ਲਈ ਨਾਟੀ (Nati) ਅਤੇ ਡੀਜੇ (DJ) ਦਾ ਪ੍ਰਬੰਧ ਹੋਵੇਗਾ।’’
ਜ਼ਿਲ੍ਹਾ ਸ਼ਿਮਲਾ ਦੇ ਰੋਹੜੂ ਸਬ-ਡਿਵੀਜ਼ਨ ਦੇ ਇੱਕ ਛੋਟੇ ਜਿਹੇ ਪਿੰਡ ਪਰਸਾ ਤੋਂ ਆਈ ਰੇਣੁਕਾ ਨੇ ਵਿਸ਼ਵ ਕੱਪ ਜੇਤੂ ਬਣਨ ਤੱਕ ਦਾ ਲੰਮਾ ਸਫ਼ਰ ਤੈਅ ਕੀਤਾ ਹੈ।
ਰੇਣੁਕਾ ਠਾਕੁਰ ਦੇ ਭਰਾ ਵਿਨੋਦ ਠਾਕੁਰ ਨੇ ਦੱਸਿਆ, ‘‘ਮੇਰੇ ਪਿਤਾ ਜੀ ਖੇਡਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ। ਉਹ ਚਾਹੁੰਦੇ ਸਨ ਕਿ ਅਸੀਂ ਦੋਵੇਂ ਕ੍ਰਿਕਟ ਅਤੇ ਕਬੱਡੀ ਵਿੱਚ ਨਾਮ ਕਮਾਈਏ। ਉਹ ਖੇਡਾਂ ਦੇ ਇੰਨੇ ਵੱਡੇ ਪ੍ਰਸ਼ੰਸਕ ਸਨ ਕਿ ਉਨ੍ਹਾਂ ਨੇ ਮੇਰਾ ਨਾਮ ਵਿਨੋਦ ਕਾਂਬਲੀ ਦੇ ਨਾਮ 'ਤੇ ਰੱਖਿਆ ਸੀ।’’
ਰੇਣੂਕਾ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਮੈਂਬਰ ਬਣ ਕੇ ਆਪਣੇ ਮਰਹੂਮ ਪਿਤਾ ਦੀ ਇੱਛਾ ਪੂਰੀ ਕੀਤੀ। ਹਾਲਾਂਕਿ, ਇਹ ਸਫ਼ਰ ਬਿਲਕੁਲ ਵੀ ਆਸਾਨ ਨਹੀਂ ਸੀ। ਆਪਣੇ ਪਿੰਡ ਵਿੱਚ ਕ੍ਰਿਕਟ ਲਈ ਕੋਈ ਢਾਂਚਾ ਜਾਂ ਸੱਭਿਆਚਾਰ ਨਾ ਹੋਣ ਕਾਰਨ, ਉਹ ਗਲੀਆਂ ਵਿੱਚ ਮੁੰਡਿਆਂ ਨਾਲ ਖੇਡਦੀ ਸੀ। ਵੱਡਾ ਮੌਕਾ ਉਦੋਂ ਮਿਲਿਆ ਜਦੋਂ ਉਸਨੂੰ ਧਰਮਸ਼ਾਲਾ ਵਿੱਚ ਐਚ.ਪੀ.ਸੀ.ਏ. (HPCA) ਵੱਲੋਂ ਸ਼ੁਰੂ ਕੀਤੀ ਗਈ ਕੁੜੀਆਂ ਲਈ ਮਹਿਲਾ ਕ੍ਰਿਕਟ ਅਕੈਡਮੀ ਲਈ ਚੁਣਿਆ ਗਿਆ। ਅਕੈਡਮੀ ਵਿੱਚ ਉਹ ਆਪਣੀ ਕਲਾ ਵਿੱਚ ਸੁਧਾਰ ਕਰਦੀ ਰਹੀ ਅਤੇ 2021 ਵਿੱਚ ਭਾਰਤ ਲਈ ਸ਼ੁਰੂਆਤ ਕੀਤੀ।

