ਆਈਸੀਸੀ ਟੀ20 ਕੌਮਾਂਤਰੀ ਰੈਂਕਿੰਗਜ਼: ਅਰਸ਼ਦੀਪ ਸਿਖ਼ਰਲੇ 10 ’ਚ ਸ਼ਾਮਲ ਇਕੱਲਾ ਭਾਰਤੀ ਗੇਂਦਬਾਜ਼
ਦੁਬਈ, 9 ਅਕਤੂਬਰ Arshdeep Singh enters top 10 among bowlers in ICC T20I rankings ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਲਗਾਤਾਰ ਚੰਗੇ ਪ੍ਰਦਰਸ਼ਨ ਦੀ ਬਦੌਲਤ ਅੱਜ ਜਾਰੀ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਟੀ20 ਕੌਮਾਂਤਰੀ ਰੈਂਕਿੰਗਜ਼ ਵਿੱਚ ਗੇਂਦਬਾਜ਼ਾਂ ਦੀ ਸੂਚੀ ਵਿੱਚ...
Advertisement
ਦੁਬਈ, 9 ਅਕਤੂਬਰ
Arshdeep Singh enters top 10 among bowlers in ICC T20I rankings ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਲਗਾਤਾਰ ਚੰਗੇ ਪ੍ਰਦਰਸ਼ਨ ਦੀ ਬਦੌਲਤ ਅੱਜ ਜਾਰੀ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਟੀ20 ਕੌਮਾਂਤਰੀ ਰੈਂਕਿੰਗਜ਼ ਵਿੱਚ ਗੇਂਦਬਾਜ਼ਾਂ ਦੀ ਸੂਚੀ ਵਿੱਚ ਸਿਖ਼ਰਲੇ 10 ਵਿੱਚ ਜਗ੍ਹਾ ਬਣਾਉਂਦੇ ਹੋਏ ਅੱਠਵੇਂ ਸਥਾਨ ’ਤੇ ਪਹੁੰਚ ਗਿਆ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਨੇ ਪਿਛਲੇ ਐਤਵਾਰ ਨੂੰ ਗਵਾਲੀਅਰ ਵਿੱਚ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੀ20 ਮੁਕਾਬਲੇ ਵਿੱਚ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸਨ। ਉਹ 642 ਰੇਟਿੰਗ ਅੰਕਾਂ ਨਾਲ ਅੱਠ ਸਥਾਨ ਦੀ ਛਾਲ ਮਾਰ ਕੇ ਅੱਠਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਹ ਸਿਖਰਲੇ 10 ਵਿੱਚ ਸ਼ਾਮਲ ਇੱਕਮਾਤਰ ਭਾਰਤੀ ਗੇਂਦਬਾਜ਼ੀ ਹੈ। -ਪੀਟੀਆਈ
Advertisement
Advertisement
×