DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਈਸੀਸੀ ਚਾਰ ਰੋਜ਼ਾ ਟੈਸਟ ਕ੍ਰਿਕਟ ਲਈ ਤਿਆਰ

ਭਾਰਤ, ਆਸਟਰੇਲੀਆ ਤੇ ਇੰਗਲੈਂਡ ਪੰਜ ਰੋਜ਼ਾ ਟੈਸਟ ਹੀ ਖੇਡਣਗੇ; ਡਬਲਿਊਟੀਸੀ ਦੇ 2027-29 ਚੱਕਰ ਵਿੱਚ ਦਿੱਤੀ ਜਾ ਸਕਦੀ ਹੈ ਮਨਜ਼ੂਰੀ
  • fb
  • twitter
  • whatsapp
  • whatsapp
Advertisement

ਲਡੰਨ, 17 ਜੂਨ

ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) 2027-29 ਦੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਚੱਕਰ ਵਿੱਚ ਛੋਟੇ ਦੇਸ਼ਾਂ ਲਈ ਚਾਰ ਦਿਨਾਂ ਦੇ ਟੈਸਟ ਮੈਚਾਂ ਨੂੰ ਮਨਜ਼ੂਰੀ ਦੇਣ ਲਈ ਤਿਆਰ ਹੈ ਪਰ ਭਾਰਤ, ਆਸਟਰੇਲੀਆ ਅਤੇ ਇੰਗਲੈਂਡ ਪੰਜ ਰੋਜ਼ਾ ਮੈਚ ਹੀ ਖੇਡ ਸਕਦੇ ਹਨ। ਇੱਥੇ ਇੱਕ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਇਸ ਅਹਿਮ ਬਦਲਾਅ ਨਾਲ ਛੋਟੇ ਦੇਸ਼ਾਂ ਨੂੰ ਵਧੇਰੇ ਟੈਸਟ ਅਤੇ ਲੰਮੀਆਂ ਲੜੀਆਂ ਖੇਡਣ ਵਿੱਚ ਮਦਦ ਮਿਲੇਗੀ। ‘ਦਿ ਗਾਰਡੀਅਨ’ ਅਖਬਾਰ ਦੀ ਰਿਪੋਰਟ ਅਨੁਸਾਰ, ‘ਪਿਛਲੇ ਹਫ਼ਤੇ ਲਾਰਡਜ਼ ਵਿੱਚ ਡਬਲਿਊਟੀਸੀ ਫਾਈਨਲ ਦੌਰਾਨ ਹੋਈ ਚਰਚਾ ਵਿੱਚ ਆਈਸੀਸੀ ਪ੍ਰਧਾਨ ਜੈ ਸ਼ਾਹ ਨੇ 2027-29 ਡਬਲਿਊਟੀਸੀ ਚੱਕਰ ਲਈ ਚਾਰ ਦਿਨਾਂ ਦੇ ਟੈਸਟ ਮੈਚਾਂ ਨੂੰ ਸਮਰਥਨ ਦਿੱਤਾ ਹੈ।’ ਇਸ ਵਿੱਚ ਕਿਹਾ ਗਿਆ ਹੈ, ‘ਇੰਗਲੈਂਡ, ਆਸਟਰੇਲੀਆ ਅਤੇ ਭਾਰਤ ਨੂੰ ਤਾਂ ਵੀ ਐਸ਼ੇਜ਼, ਬਾਰਡਰ-ਗਾਵਸਕਰ ਟਰਾਫੀ ਅਤੇ ਐਂਡਰਸਨ-ਤੇਂਦੁਲਕਰ ਟਰਾਫੀ ਲਈ ਪੰਜ ਰੋਜ਼ਾ ਟੈਸਟ ਲੜੀ ਖੇਡਣ ਦੀ ਇਜਾਜ਼ਤ ਹੋਵੇਗੀ।’ ਇੰਗਲੈਂਡ ਅਤੇ ਭਾਰਤ ਵਿਚਾਲੇ ਐਂਡਰਸਨ-ਤੇਂਦੁਲਕਰ ਟਰਾਫੀ ਸ਼ੁੱਕਰਵਾਰ ਨੂੰ ਹੈਡਿੰਗਲੇ ਵਿੱਚ ਪਹਿਲੇ ਟੈਸਟ ਨਾਲ ਸ਼ੁਰੂ ਹੋਵੇਗੀ।

Advertisement

ਆਈਸੀਸੀ ਨੇ ਪਹਿਲੀ ਵਾਰ 2017 ਵਿੱਚ ਦੁਵੱਲੇ ਮੈਚਾਂ ਲਈ ਚਾਰ ਰੋਜ਼ਾ ਟੈਸਟਾਂ ਨੂੰ ਮਨਜ਼ੂਰੀ ਦਿੱਤੀ ਸੀ। ਇੰਗਲੈਂਡ ਨੇ 2019 ਅਤੇ 2023 ਵਿੱਚ ਆਇਰਲੈਂਡ ਖ਼ਿਲਾਫ਼ ਚਾਰ ਰੋਜ਼ਾ ਟੈਸਟਾਂ ਤੋਂ ਬਾਅਦ ਪਿਛਲੇ ਮਹੀਨੇ ਟ੍ਰੈਂਟ ਬ੍ਰਿਜ ਵਿੱਚ ਜ਼ਿੰਬਾਬਵੇ ਖ਼ਿਲਾਫ਼ ਵੀ ਚਾਰ ਰੋਜ਼ਾ ਟੈਸਟ ਖੇਡਿਆ ਸੀ। ਰਿਪੋਰਟ ਅਨੁਸਾਰ, ‘ਕਈ ਛੋਟੇ ਦੇਸ਼ ਸਮੇਂ ਅਤੇ ਲਾਗਤ ਕਾਰਨ ਟੈਸਟ ਮੈਚਾਂ ਦੀ ਮੇਜ਼ਬਾਨੀ ’ਚ ਦਿਲਚਸਪੀ ਨਹੀਂ ਰੱਖਦੇ, ਪਰ ਚਾਰ ਰੋਜ਼ਾ ਟੈਸਟ ਮੈਚਾਂ ਦੀ ਸ਼ੁਰੂਆਤ ਨਾਲ ਤਿੰਨ ਟੈਸਟ ਮੈਚਾਂ ਦੀ ਲੜੀ ਤਿੰਨ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਖੇਡੀ ਜਾ ਸਕਦੀ ਹੈ।’ -ਪੀਟੀਆਈ

Advertisement
×