ICC Champions Trophy - NZ vs Pak: ਨਿਊਜ਼ੀਲੈਂਡ ਖ਼ਿਲਾਫ਼ ਪਾਕਿ ਵੱਲੋਂ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ
ICC Champions Trophy: New Zealand Vs Pakistan; The hosts opted to bowl
Advertisement
ਦੀਪਾਂਕਰ ਸ਼ਾਰਦਾ
ਚੰਡੀਗੜ੍ਹ, 19 ਫਰਵਰੀ
Advertisement
ਅੱਜ ਸ਼ੁਰੂ ਹੋ ਰਹੀ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਉਦਘਾਟਨੀ ਮੈਚ ਲਈ ਮੇਜ਼ਬਾਨ ਪਾਕਿਸਤਾਨ ਨੇ ਟਾਸ ਜਿੱਤ ਕੇ ਵਿਰੋਧੀ ਟੀਮ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ।
ਨਿਊਜ਼ੀਲੈਂਡ 2023 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 11 ਵਾਰ ਵਨਡੇ ਮੈਚਾਂ ਵਿੱਚ ਪਾਕਿਸਤਾਨ ਦਾ ਸਾਹਮਣਾ ਕਰ ਚੁੱਕਾ ਹੈ ਅਤੇ ਨਤੀਜੇ ਕੁੱਲ ਮਿਲਾ ਕੇ ਬਰੋ-ਬਰਾਬਰੀ ਵਾਲੇ ਰਹੇ ਹਨ।
ਦੋਵੇਂ ਟੀਮਾਂ 2000, 2006 ਅਤੇ 2009 ਵਿੱਚ ਚੈਂਪੀਅਨਜ਼ ਟਰਾਫੀ ਵਿੱਚ ਤਿੰਨ ਵਾਰ ਆਹਮੋ-ਸਾਹਮਣੇ ਹੋਈਆਂ ਹਨ ਅਤੇ ਨਿਊਜ਼ੀਲੈਂਡ ਨੇ ਤਿੰਨੋਂ ਵਾਰ ਜਿੱਤ ਪ੍ਰਾਪਤ ਕੀਤੀ ਹੈ।
Advertisement
×