ICC Champions Trophy - India vs Bangladesh: ਭਾਰਤ ਖ਼ਿਲਾਫ਼ ਬੰਗਲਾਦੇਸ਼ ਵੱਲੋਂ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ
ICC Champions Trophy - India vs Bangladesh: Bangladesh opt to bat against India in CT opener
Advertisement
ਦੁੁਬਈ, 20 ਫਰਵਰੀ
ਬੰਗਲਾਦੇਸ਼ ਦੇ ਕਪਤਾਨ ਨਜਮੁਲ ਹੁਸੈਨ ਸ਼ਾਂਤੋ ਨੇ ਵੀਰਵਾਰ ਨੂੰ ਇੱਥੇ ਚੈਂਪੀਅਨਜ਼ ਟਰਾਫੀ ਦੇ ਆਪਣੇ ਪਹਿਲੇ ਮੈਚ ਵਿੱਚ ਭਾਰਤ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
Advertisement
ਭਾਰਤ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਇੰਗਲੈਂਡ ਵਿਰੁੱਧ ਖੇਡੇ ਆਪਣੇ ਪਿਛਲੇ ਇੱਕ ਰੋਜ਼ਾ ਮੈਚ ਵਾਲੀ ਟੀਮ ਵਿਚ ਦੋ ਬਦਲਾਅ ਕੀਤੇ ਹਨ, ਜਿਸ ਤਹਿਤ ਅਰਸ਼ਦੀਪ ਸਿੰਘ ਅਤੇ ਵਰੁਣ ਚੱਕਰਵਰਤੀ ਦੀ ਜਗ੍ਹਾ ਮੁਹੰਮਦ ਸ਼ਮੀ ਅਤੇ ਰਵਿੰਦਰ ਜਡੇਜਾ ਨੂੰ ਸ਼ਾਮਲ ਕੀਤਾ ਗਿਆ ਹੈ।
ਬੰਗਲਾਦੇਸ਼ ਨੇ ਤਿੰਨ ਤੇਜ਼ ਗੇਂਦਬਾਜ਼ਾਂ ਅਤੇ ਦੋ ਸਪਿੰਨਰਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਤੇਜ਼ ਗੇਂਦਬਾਜ਼ੀ ਵਿੱਚ ਨਾਹਿਦ ਰਾਣਾ ਦੀ ਥਾਂ ਤਨਜ਼ੀਮ ਹਸਨ ਨੂੰ ਤਰਜੀਹ ਦਿੱਤੀ ਹੈ। -ਪੀਟੀਆਈ
Advertisement
×