ਦੁਬਈ/ਕਰਾਚੀ, 18 ਫਰਵਰੀਕਰਾਚੀ ਵਿੱਚ ਬੁੱਧਵਾਰ ਨੂੰ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾਣ ਵਾਲੇ ਇੱਕ ਰੋਜ਼ਾ ਕ੍ਰਿਕਟ ਮੈਚ ਨਾਲ ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਆਗਾਜ਼ ਹੋ ਰਿਹਾ ਹੈ। ਅੱਠ ਟੀਮਾਂ ਖਿਤਾਬ ਦੀ ਦੌੜ ਵਿੱਚ ਹਨ। ਭਾਰਤੀ ਟੀਮ ਦੇ ਮੈਚ ਦੁਬਈ ਵਿੱਚ ਹੋਣਗੇ, ਜਦਕਿ ਬਾਕੀ ਟੀਮਾਂ ਪਾਕਿਸਤਾਨ ਵਿੱਚ ਖੇਡਣਗੀਆਂ, ਜਿੱਥੇ 1996 ਵਿਸ਼ਵ ਕੱਪ ਤੋਂ ਬਾਅਦ ਪਹਿਲਾ ਆਈਸੀਸੀ ਟੂਰਨਾਮੈਂਟ ਹੋ ਰਿਹਾ ਹੈ। ਉਸ ਕੋਲ ਉੱਚ ਪੱਧਰੀ ਤੇਜ਼ ਗੇਂਦਬਾਜ਼ ਅਤੇ ਫਖਰ ਜ਼ਮਾਨ ਅਤੇ ਸਲਮਾਨ ਅਲੀ ਆਗਾ ਵਰਗੇ ਚੰਗੇ ਬੱਲੇਬਾਜ਼ ਹਨ।ਪਾਕਿਸਤਾਨ ਨੇ ਆਖਰੀ ਵਾਰ 2017 ਵਿੱਚ ਖਿਤਾਬ ਜਿੱਤਿਆ ਸੀ। ਪਹਿਲੇ ਮੈਚ ਵਿੱਚ ਪਾਕਿਸਤਾਨ ਦੀ ਟੀਮ ਨਿਊਜ਼ੀਲੈਂਡ ਖ਼ਿਲਾਫ਼ ਭਿੜੇਗੀ, ਜਦਕਿ 23 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੋਵੇਗਾ, ਜਿਸ ਨੂੰ ਹਮੇਸ਼ਾ ਟੂਰਨਾਮੈਂਟ ਦਾ ‘ਬਲਾਕਬਸਟਰ’ ਮੰਨਿਆ ਜਾਂਦਾ ਹੈ। ਇਸ ਦੌਰਾਨ ਟੀਮ ਸਮੀਕਰਨਾਂ ਤੋਂ ਇਲਾਵਾ ਖਿਡਾਰੀਆਂ ’ਤੇ ਵੀ ਨਜ਼ਰਾਂ ਹੋਣਗੀਆਂ, ਜਿਨ੍ਹਾਂ ਵਿੱਚ ਪਹਿਲਾ ਨਾਮ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਹੈ। ਆਧੁਨਿਕ ਕ੍ਰਿਕਟ ਦੇ ਦੋਵੇਂ ਨਾਮੀ ਆਪਣੇ ਕਰੀਅਰ ਦੇ ਆਖਰੀ ਪੜਾਅ ’ਤੇ ਹਨ ਅਤੇ ਉਹ ਜਿੱਤ ਨਾਲ ਵਿਦਾ ਹੋਣਾ ਚਾਹੁਣਗੇ। ਭਾਰਤੀ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ 2013 ਦੀ ਚੈਂਪੀਅਨਜ਼ ਟਰਾਫੀ ਤੋਂ ਬਾਅਦ ਕੋਈ ਵੀ ਇੱਕ ਰੋਜ਼ਾ ਖਿਤਾਬ ਨਹੀਂ ਜਿੱਤਿਆ। ਭਾਰਤ ਟੂਰਨਾਮੈਂਟ ਵਿੱਚ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਵਜੋਂ ਉਤਰੇਗਾ।ਉਧਰ ਆਸਟਰੇਲੀਆ ਆਪਣੇ ਮੁੱਖ ਤੇਜ਼ ਗੇਂਦਬਾਜ਼ਾਂ ਪੈਟ ਕਮਿਨਸ, ਮਿਸ਼ੇਲ ਸਟਾਰਕ ਅਤੇ ਜੋਸ਼ ਹੇਜ਼ਲਵੁੱਡ ਤੋਂ ਬਿਨਾਂ ਟੂਰਨਾਮੈਂਟ ਵਿੱਚ ਆਇਆ ਹੈ ਪਰ ਉਸ ਕੋਲ ਅਜਿਹੇ ਬੱਲੇਬਾਜ਼ ਹਨ, ਜੋ ਇੱਕ ਰੋਜ਼ਾ ਵੰਨਗੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਨ। ਇੰਗਲੈਂਡ ਦੇ ਕੁਝ ਮੁੱਖ ਖਿਡਾਰੀਆਂ ’ਤੇ ਵਧਦੀ ਉਮਰ ਅਤੇ ਖਰਾਬ ਲੈਅ ਹਾਵੀ ਹੈ। ਪਰ ਜੋਸ ਬਟਲਰ, ਜੋਅ ਰੂਟ ਅਤੇ ਲੀਅਮ ਲਿਵਿੰਗਸਟਨ ਤੋਂ ਆਖਰੀ ਵਾਰ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਸਕਦੀਅਫਗਾਨਿਸਤਾਨ ਦੀ ਜਿੱਤ ਨੂੰ ਹੁਣ ਕੋਈ ਉਲਟਫੇਰ ਨਹੀਂ ਮੰਨਿਆ ਜਾਂਦਾ। ਉਸ ਕੋਲ ਰਾਸ਼ਿਦ ਖਾਨ, ਆਈਸੀਸੀ ਦਾ ਸਾਲ ਦਾ ਸਰਬੋਤਮ ਇੱਕ ਰੋਜ਼ਾ ਕ੍ਰਿਕਟਰ ਅਜ਼ਮਤੁੱਲਾ ਉਮਰਜ਼ਈ ਅਤੇ ਰਹਿਮਾਨੁੱਲਾ ਗੁਰਬਾਜ਼ ਵਰਗੇ ਮੈਚ ਜੇਤੂ ਖਿਡਾਰੀ ਹਨ। ਦੂਜੇ ਪਾਸੇ ਬੰਗਲਾਦੇਸ਼ ਨੇ 2007 ਦੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਉਲਟਫੇਰ ਕਰ ਚੁੱਕਾ ਹੈ ਅਤੇ ਉਹ ਇਸ ਨੂੰ ਦੁਹਰਾਉਣਾ ਚਾਹੇਗਾ। -ਪੀਟੀਆਈਵਿਲੀਅਮਸਨ ਨਿਊਜ਼ੀਲੈਂਡ ਦਾ ਟਰੰਪ ਕਾਰਡਨਿਊਜ਼ੀਲੈਂਡ ਨੇ ਵੀ ਟਰੈਂਟ ਬੋਲਟ ਅਤੇ ਟਿਮ ਸਾਊਦੀ ਦੇ ਸੰਨਿਆਸ ਤੋਂ ਬਾਅਦ ਨਵੇਂ ਖਿਡਾਰੀ ਮੈਦਾਨ ’ਚ ਉਤਾਰੇ ਹਨ। ਕੇਨ ਵਿਲੀਅਮਸਨ ਟਰੰਪ ਕਾਰਡ ਹੈ ਅਤੇ ਉਹ ਨਿਊਜ਼ੀਲੈਂਡ ਨੂੰ ਆਪਣਾ ਪਹਿਲਾ ਆਈਸੀਸੀ ਖਿਤਾਬ ਦਿਵਾਉਣਾ ਚਾਹੇਗਾ।ਦੱਖਣੀ ਅਫਰੀਕਾ ਨੇ 1998 ਵਿੱਚ ਆਈਸੀਸੀ ਨਾਕਆਊਟ ਟਰਾਫੀ ਜਿੱਤੀ ਸੀ ਪਰ ਹਾਲ ਹੀ ਵਿੱਚ ਕੋਈ ਖਿਤਾਬ ਨਹੀਂ ਜਿੱਤਿਆ ਹੈ ਅਤੇ ਉਹ ਵੀ ਇਹ ਕਮੀ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ।