ਮਹਰੂਮ ਮੈਂਬਰਾਂ ਦੇ ਜੀਵਨ ਸਾਥੀ ਨੂੰ ਆਈਸੀਏ ਦੇਵੇਗਾ ਲੱਖ ਰੁਪਏ ਦੇ ਲਾਭ
ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਤੋਂ ਮਨਜ਼ੂਰੀ ਮਿਲਣ ਮਗਰੋਂ ਭਾਰਤੀ ਕ੍ਰਿਕਟਰਜ਼ ਐਸੋਸੀਏਸ਼ਨ (ਆਈਸੀਏ) ਮਰਹੂਮ ਮੈਂਬਰਾਂ ਦੇ ਜੀਵਨ ਸਾਥੀ ਲਈ ਇੱਕ ਲੱਖ ਰੁਪਏ ਦੇ ਯਕਮੁਸ਼ਤ ਲਾਭ (ਓਟੀਬੀ) ਸ਼ੁਰੂ ਕਰੇਗਾ। ਇਹ ਪਹਿਲਕਦਮੀ ਦਾ ਮਕਸਦ ਮੈਂਬਰਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਦੁੱਖ ਦੇ ਸਮੇਂ...
Advertisement
ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਤੋਂ ਮਨਜ਼ੂਰੀ ਮਿਲਣ ਮਗਰੋਂ ਭਾਰਤੀ ਕ੍ਰਿਕਟਰਜ਼ ਐਸੋਸੀਏਸ਼ਨ (ਆਈਸੀਏ) ਮਰਹੂਮ ਮੈਂਬਰਾਂ ਦੇ ਜੀਵਨ ਸਾਥੀ ਲਈ ਇੱਕ ਲੱਖ ਰੁਪਏ ਦੇ ਯਕਮੁਸ਼ਤ ਲਾਭ (ਓਟੀਬੀ) ਸ਼ੁਰੂ ਕਰੇਗਾ। ਇਹ ਪਹਿਲਕਦਮੀ ਦਾ ਮਕਸਦ ਮੈਂਬਰਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਦੁੱਖ ਦੇ ਸਮੇਂ ਵਿੱਤੀ ਸਹਾਇਤਾ ਮੁਹੱਈਆ ਕਰਨਾ ਤੇ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਨਾ ਹੈ।
ਪ੍ਰੈੱਸ ਬਿਆਨ ਅਨੁਸਾਰ, ‘ਇਹ ਲਾਭ ਸਿਰਫ਼ ਆਈਸੀਏ ਦੇ ਮਰਹੂਮ ਜੀਵਨ ਸਾਥੀ ਨੂੰ ਹੀ ਮਿਲੇਗਾ, ਕੌਮਾਂਤਰੀ ਟੈਸਟ ਕ੍ਰਿਕਟਰਾਂ ਨੂੰ ਛੱਡ ਕੇ। ਬੋਰਡ ਨੇ ਪ੍ਰਵਾਨਗੀ ਪੱਤਰ ਮਿਲਣ ਮਗਰੋਂ ਯੋਗ ਜੀਵਨ ਸਾਥੀ ਨੂੰ ਇੱਕ ਲੱਖ ਰੁਪਏ ਦੇ ਯਕਮੁਸ਼ਤ ਰਾਸ਼ੀ ਵੰਡਣ ਦੀ ਮਨਜ਼ੂਰੀ ਦੇ ਦਿੱਤੀ ਹੈ।’ ਇਹ ਪਹਿਲ ਕ੍ਰਿਕਟਰਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਸਰਗਰਮ ਕਰੀਅਰ ਤੋਂ ਪਾਸੇ ਹੋਣ ਅਤੇ ਲੋੜ ਸਮੇਂ ਸਹਾਇਤਾ ਮੁਹੱਈਆ ਕਰਨ ਦੀ ਆਈਸੀਏ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਸ਼ੁਰੂਆਤ ਵਿੱਚ ਤਕਰੀਬਨ 50 ਲਾਭਪਾਤਰੀਆਂ ਨੂੰ ਲਾਭ ਮਿਲਣ ਦੀ ਆਸ ਹੈ।
Advertisement
Advertisement
×