DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੱਕ ਰੋਜ਼ਾ ਕ੍ਰਿਕਟ ਨੂੰ ਹਾਲੇ ਅਲਵਿਦਾ ਨਹੀਂ ਕਹਾਂਗਾ: ਰੋਹਿਤ

ਭਾਰਤੀ ਕਪਤਾਨ ਨੇ ਅਫ਼ਵਾਹਾਂ ਨਾ ਫੈਲਾਉਣ ਦੀ ਕੀਤੀ ਅਪੀਲ; ਚੈਂਪੀਅਨਜ਼ ਟਰਾਫੀ ਦੀ ਜਿੱਤ ਦੇਸ਼ ਨੂੰ ਕੀਤੀ ਸਮਰਪਿਤ
  • fb
  • twitter
  • whatsapp
  • whatsapp
Advertisement

ਦੁਬਈ, 10 ਮਾਰਚ

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਬੀਤੇ ਦਿਨ ਚੈਂਪੀਅਨਜ਼ ਟਰਾਫੀ ਜਿੱਤਣ ਮਗਰੋਂ ਸਪੱਸ਼ਟ ਕੀਤਾ ਕਿ ਉਹ ਹਾਲੇ ਇੱਕ ਰੋਜ਼ਾ ਕ੍ਰਿਕਟ ਨੂੰ ਅਲਵਿਦਾ ਨਹੀਂ ਕਹਿਣ ਵਾਲਾ। ਆਸਟਰੇਲੀਆ ਦੌਰੇ ਤੋਂ ਹੀ ਰੋਹਿਤ ਦੀ ਕਪਤਾਨੀ ਅਤੇ ਟੀਮ ਵਿੱਚ ਉਸ ਦੀ ਜਗ੍ਹਾ ਬਾਰੇ ਕਿਆਸ ਲਾਏ ਜਾ ਰਹੇ ਸਨ। ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ ਰੋਹਿਤ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਮੈਂ ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਨਹੀਂ ਲੈ ਰਿਹਾ। ਕਿਰਪਾ ਕਰਕੇ ਅਫ਼ਵਾਹਾਂ ਨਾ ਫੈਲਾਓ।’’ ਜਦੋਂ ਉਸ ਨੂੰ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘ਭਵਿੱਖ ਦੀਆਂ ਹਾਲੇ ਕੋਈ ਯੋਜਨਾਵਾਂ ਨਹੀਂ ਹਨ, ਜੋ ਹੋ ਰਿਹਾ ਹੈ ਉਹ ਜਾਰੀ ਰਹੇਗਾ।’ ਇਸ ਦੌਰਾਨ ਉਸ ਨੇ ਚੈਂਪੀਅਨਜ਼ ਟਰਾਫੀ ਦੀ ਜਿੱਤ ਦੇਸ਼ ਨੂੰ ਸਮਰਪਿਤ ਕਰਦਿਆਂ ਕਿਹਾ, ‘ਇਹ ਜਿੱਤ ਪੂਰੇ ਦੇਸ਼ ਲਈ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਦੇਸ਼ ਸਾਡੇ ਨਾਲ ਹੈ।’

Advertisement

ਰੋਹਿਤ ਨੇ ਕਿਹਾ ਕਿ ਪਾਵਰਪਲੇਅ ਵਿੱਚ ਹਮਲਾਵਰ ਰੁਖ ਅਖਿਤਆਰ ਕਰਨ ਦਾ ਫ਼ੈਸਲਾ ਖਾਸ ਟੀਚੇ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਸੀ। ਉਸ ਨੇ ਕਿਹਾ, ‘ਮੈਂ ਅੱਜ ਕੁਝ ਵੱਖਰਾ ਨਹੀਂ ਕੀਤਾ। ਮੈਂ ਪਿਛਲੇ ਤਿੰਨ-ਚਾਰ ਮੈਚਾਂ ਤੋਂ ਇਹੀ ਕਰ ਰਿਹਾ ਸੀ।

ਮੈਨੂੰ ਪਤਾ ਹੈ ਕਿ ਪਾਵਰਪਲੇਅ ਵਿੱਚ ਦੌੜਾਂ ਬਣਾਉਣਾ ਕਿੰਨਾ ਅਹਿਮ ਹੈ ਕਿਉਂਕਿ ਅਸੀਂ ਦੇਖਿਆ ਹੈ ਕਿ 10 ਓਵਰਾਂ ਤੋਂ ਬਾਅਦ ਦੌੜਾਂ ਬਣਾਉਣਾ ਮੁਸ਼ਕਲ ਹੋ ਜਾਂਦਾ ਹੈ।’ ਉਸ ਨੇ ਕਿਹਾ, ‘ਪਿੱਚ ਸੁਸਤ ਸੀ ਅਤੇ ਦੌੜਾਂ ਬਣਾਉਣਾ ਹੋਰ ਵੀ ਮੁਸ਼ਕਲ ਹੋ ਗਿਆ। ਅਜਿਹੀ ਸਥਿਤੀ ਵਿੱਚ ਸ਼ੁਰੂ ਤੋਂ ਹੀ ਜੋਖ਼ਮ ਲੈਣਾ ਜ਼ਰੂਰੀ ਸੀ। ਮੈਂ ਉਸ ਗੇਂਦਬਾਜ਼ ਨੂੰ ਚੁਣਿਆ, ਜਿਸ ਖ਼ਿਲਾਫ਼ ਮੈਂ ਦੌੜਾਂ ਬਣਾ ਸਕਦਾ ਹਾਂ। ਅੱਜ 10 ਓਵਰਾਂ ਤੋਂ ਬਾਅਦ ਮੈਂ ਆਪਣੀ ਖੇਡ ਵਿੱਚ ਕੁਝ ਬਦਲਾਅ ਕੀਤੇ ਕਿਉਂਕਿ ਮੈਂ ਟਿਕ ਕੇ ਖੇਡਣਾ ਚਾਹੁੰਦਾ ਸੀ।’ -ਪੀਟੀਆਈ

ਰੋਹਿਤ ਦੀ ਪਾਰੀ ਨੇ ਮੈਚ ਸਾਡੀ ਪਹੁੰਚ ਤੋਂ ਬਾਹਰ ਕਰ ਦਿੱਤਾ: ਸੈਂਟਨਰ

ਦੁਬਈ:

ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਮੰਨਿਆ ਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਸ਼ਾਨਦਾਰ ਪਾਰੀ ਨੇ ਚੈਂਪੀਅਨਜ਼ ਟਰਾਫੀ ਫਾਈਨਲ ਵਿੱਚ ਦੋਵਾਂ ਟੀਮਾਂ ਵਿਚਾਲੇ ਫਰਕ ਪੈਦਾ ਕੀਤਾ। ਰੋਹਿਤ ਨੇ ਐਤਵਾਰ ਨੂੰ ਇੱਥੇ 252 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 83 ਗੇਂਦਾਂ ’ਚ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਬਦੌਲਤ ਭਾਰਤ ਨੇ ਜਿੱਤ ਹਾਸਲ ਕੀਤੀ। ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਸੈਂਟਨਰ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਰੋਹਿਤ ਸ਼ਰਮਾ ਦੇ ਖੇਡਣ ਦੇ ਤਰੀਕੇ ਨੇ ਮੈਚ ਸਾਡੀ ਪਹੁੰਚ ਤੋਂ ਬਾਹਰ ਕਰ ਦਿੱਤਾ। ਭਾਰਤ ਨੇ ਦੁਬਈ ਦੇ ਹਾਲਾਤ ਚੰਗੀ ਤਰ੍ਹਾਂ ਸਮਝੇ ਅਤੇ ਚੰਗੀ ਕ੍ਰਿਕਟ ਖੇਡੀ।’ ਸੈਂਟਨਰ ਨੇ ਕਿਹਾ ਕਿ ਖਿਤਾਬੀ ਮੈਚ ਵਿੱਚ ਹਾਰ ਦੇ ਬਾਵਜੂਦ ਉਸ ਨੂੰ ਆਪਣੀ ਟੀਮ ’ਤੇ ਮਾਣ ਹੈ।’

ਉਸ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਫਾਈਨਲ ਵਿੱਚ ਸਾਡਾ ਸਾਹਮਣਾ ਚੰਗੀ ਟੀਮ ਨਾਲ ਹੋਇਆ। ਅਸੀਂ ਪੂਰੇ ਮੈਚ ਦੌਰਾਨ ਕਈ ਵਾਰ ਚੁਣੌਤੀ ਦਿੱਤੀ। ਮੈਨੂੰ ਲੱਗਦਾ ਹੈ ਕਿ ਸ਼ਾਇਦ ਕੁਝ ਅਜਿਹੇ ਮੌਕੇ ਵੀ ਸਨ, ਜਿਨ੍ਹਾਂ ਦਾ ਅਸੀਂ ਫਾਇਦਾ ਨਹੀਂ ਉਠਾਇਆ।’ ਨਿਊਜ਼ੀਲੈਂਡ ਦੇ ਕਪਤਾਨ ਨੇ ਮੰਨਿਆ ਕਿ ਉਸ ਨੂੰ ਮੈਟ ਹੈਨਰੀ ਦੀ ਘਾਟ ਮਹਿਸੂਸ ਹੋਈ, ਜੋ ਮੋਢੇ ਦੀ ਸੱਟ ਕਾਰਨ ਖਿਤਾਬੀ ਮੁਕਾਬਲੇ ਤੋਂ ਬਾਹਰ ਹੋ ਗਿਆ ਸੀ। -ਪੀਟੀਆਈ

Advertisement
×