ਮੈਨੂੰ ਅਜੇ ਆਪਣੀ ਜਿਸਮਾਨੀ ਮਜ਼ਬੂਤੀ ਨੂੰ ਵਧਾਉਣ ਦੀ ਲੋੜ: ਨੀਰਜ ਚੋਪੜਾ
ਪੈਰਿਸ, 21 ਜੂਨ
ਸਟਾਰ ਇੰਡੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਕਿਹਾ ਹੈ ਕਿ ਕੌਮਾਂਤਰੀ ਮੁਕਾਬਲਿਆਂ ਵਿੱਚ ਲਗਾਤਾਰ 90 ਤੋਂ ਵੱਧ ਦੂਰੀ ਤੈਅ ਕਰਨ ਲਈ ਉਸ ਨੂੰ ਆਪਣੀਆਂ ਮੁੱਖ ਮਾਸਪੇਸ਼ੀਆਂ ’ਤੇ ਸਖ਼ਤ ਮਿਹਨਤ ਕਰਨ ਅਤੇ ਆਪਣੇ ਸਰੀਰ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ। ਜੈਵਲਿਨ ਥ੍ਰੋਅ ਵਰਗੀ ਖੇਡ ਵਿੱਚ ਸਰੀਰ ਦੀਆਂ ਮੁੱਖ ਮਾਸਪੇਸ਼ੀਆਂ ਤਾਕਤ ਪੈਦਾ ਕਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਚੋਪੜਾ ਨੇ ਬੀਤੇ ਕੱਲ੍ਹ 88.16 ਮੀਟਰ ਦੇ ਥਰੋਅ ਨਾਲ ਦੋ ਸਾਲਾਂ ਵਿੱਚ ਆਪਣਾ ਪਹਿਲਾ ਡਾਇਮੰਡ ਲੀਗ ਖਿਤਾਬ ਜਿੱਤਿਆ ਹੈ ਪਰ ਉਹ ਇਸ ਸਾਲ ਦੇ ਸ਼ੁਰੂ ਵਿੱਚ ਦੋਹਾ ਡਾਇਮੰਡ ਲੀਗ ਵਿੱਚ ਦਰਜ ਕੀਤੇ ਗਏ ਆਪਣੇ ਨਿੱਜੀ ਸਰਵੋਤਮ 90.23 ਮੀਟਰ ਦੇ ਥਰੋਅ ਤੋਂ ਪਿੱਛੇ ਰਹਿ ਗਏ। ਉਨ੍ਹਾਂ ਜਰਮਨ ਦੇ ਜੂਲੀਅਨ ਵੇਬਰ ਤੋਂ ਬਾਅਦ ਦੂਜਾ ਸਥਾਨ ਹਾਸਿਲ ਕੀਤਾ।
ਉਨ੍ਹਾ ਕਿਹਾ, ‘‘ਜਦੋਂ ਮੈਂ ਥ੍ਰੋਅ ਕਰਦਾ ਹਾਂ ਤਾਂ ਮੈਨੂੰ ਕੁਝ ਹੋਰ ਕੰਟਰੋਲ ਦੀ ਲੋੜ ਹੁੰਦੀ ਹੈ। ਅਸੀਂ ਅਭਿਆਸ ਨਾਲ ਇਸ ’ਤੇ ਕੰਮ ਕਰ ਰਹੇ ਹਾਂ, ਪਰ ਫਿਰ ਵੀ, ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਸਾਨੂੰ ਬਦਲਣਾ ਪਵੇਗਾ ਅਤੇ ਮੈਨੂੰ ਵਧੀਆ ਥ੍ਰੋਅ ਲਈ ਮਜ਼ਬੂਤ ਕੋਰ ਅਤੇ ਸਰੀਰ ਦੀ ਲੋੜ ਹੈ।’’ -ਪੀਟੀਆਈ