ਕੋਹਲੀ ਤੋਂ ਕ੍ਰਿਕਟ ਦੇ ਗੁਰ ਸਿੱਖਦਾ ਹਾਂ: ਤਿਲਕ ਵਰਮਾ
ਭਾਰਤੀ ਬੱਲੇਬਾਜ਼ ਤਿਲਕ ਵਰਮਾ ਨੇ ਕਿਹਾ ਕਿ ਉਸ ਨੂੰ ਇੱਕ ਦਿਨਾ ਤੇ ਟੈਸਟ ਮੈਚ ਪਸੰਦ ਹਨ ਅਤੇ ਉਹ ਵਿਰਾਟ ਕੋਹਲੀ ਤੋਂ ਫਿਟਨੈੱਸ ਤੇ ਵਿਕਟਾਂ ਵਿਚਾਲੇ ਦੌੜ ਬਾਰੇ ਸਲਾਹ ਲੈ ਰਿਹਾ ਹੈ ਤਾਂ ਕਿ ਆਉਣ ਵਾਲੇ ਮੌਕਿਆਂ ਦਾ ਪੂਰਾ ਫਾਇਦਾ ਲੈ...
Advertisement
ਭਾਰਤੀ ਬੱਲੇਬਾਜ਼ ਤਿਲਕ ਵਰਮਾ ਨੇ ਕਿਹਾ ਕਿ ਉਸ ਨੂੰ ਇੱਕ ਦਿਨਾ ਤੇ ਟੈਸਟ ਮੈਚ ਪਸੰਦ ਹਨ ਅਤੇ ਉਹ ਵਿਰਾਟ ਕੋਹਲੀ ਤੋਂ ਫਿਟਨੈੱਸ ਤੇ ਵਿਕਟਾਂ ਵਿਚਾਲੇ ਦੌੜ ਬਾਰੇ ਸਲਾਹ ਲੈ ਰਿਹਾ ਹੈ ਤਾਂ ਕਿ ਆਉਣ ਵਾਲੇ ਮੌਕਿਆਂ ਦਾ ਪੂਰਾ ਫਾਇਦਾ ਲੈ ਸਕੇ। ਉਸ ਨੇ ਹਾਲੇ ਤੱਕ ਸਿਰਫ ਚਾਰ ਇੱਕ ਦਿਨਾ ਮੈਚ ਖੇਡੇ ਹਨ; ਉਸ ਨੂੰ ਟੈਸਟ ਟੀਮ ’ਚ ਮੌਕਾ ਮਿਲਣ ਦੀ ਉਡੀਕ ਹੈ। ਤਿਲਕ ਵਰਮਾ ਨੇ ਕਿਹਾ, ‘‘ਮੌਜੂਦਾ ਇੱਕ ਦਿਨਾ ਲੜੀ ’ਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੀ ਮੌਜੂਦਗੀ ਨਾਲ ਆਤਮ-ਵਿਸ਼ਵਾਸ ਵਧਿਆ ਹੈ। ਇੱਕ ਦਿਨਾ ਅਤੇ ਟੈਸਟ ਮੈਚ ਮੇਰੀ ਖੇਡ ਮੁਤਾਬਕ ਹਨ ਤੇ ਮੈਂ ਇਸ ਦਾ ਮਜ਼ਾ ਲੈਂਦਾ ਹਾਂ। ਮੈਂ ਹੋਰ ਇਕ ਦਿਨਾ ਮੈਚ ਖੇਡਣ ਲਈ ਉਤਸ਼ਾਹਿਤ ਹਾਂ। ਜਦੋਂ ਰੋਹਿਤ ਤੇ ਵਿਰਾਟ ਟੀਮ ’ਚ ਹੁੰਦੇ ਹਨ ਤਾਂ ਆਤਮ-ਵਿਸ਼ਵਾਸ ਦਾ ਪੱਧਰ ਬਿਲਕੁਲ ਵੱਖਰਾ ਹੁੰਦਾ ਹੈ।’’ ਰੋਹਿਤ ਅਤੇ ਕੋਹਲੀ ਦੀ ਪ੍ਰਸ਼ੰਸਾ ਕਰਦਿਆਂ ਤਿਲਕ ਨੇ ਆਖਿਆ, ‘‘ਉਨ੍ਹਾਂ ਕੋਲ ਬਹੁਤ ਤਜਰਬਾ ਅਤੇ ਗਿਆਨ ਹੈ। ਮੈਂ ਬਿਹਤਰ ਬਣਨ ਲਈ ਉਨ੍ਹਾਂ ਕੋਲੋਂ ਜ਼ਿਆਦਾ ਤੋਂ ਜ਼ਿਆਦਾ ਸਲਾਹ ਲੈਣ ਦੀ ਕੋਸ਼ਿਸ਼ ਕਰਦਾ ਹਾਂ।’’
Advertisement
Advertisement
×

