DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਕੀ ਟੂਰਨਾਮੈਂਟ: ਰਾਮਟੈਕਸ ਵੱਲੋਂ ਉੱਪ-ਜੇਤੂ ਟੀਮ ਲਈ 2.50 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ

ਦੇਸ਼ ਦੀ ਨਾਮੀ ਸੁਰਜੀਤ ਹਾਕੀ ਸੁਸਾਇਟੀ ਨੂੰ ਉਸ ਸਮੇਂ ਇੱਕ ਵੱਡਾ ਬੂਸਟ ਮਿਲਿਆ, ਜਦੋਂ ਲੁਧਿਆਣਾ ਦੀ ਪਰਮੇਸ਼ਵਰੀ ਸਿਲਕ ਮਿਲਜ਼ (ਰਾਮਟੈਕਸ) ਵੱਲੋਂ 42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਰਨਰਅੱਪ ਟੀਮ ਲਈ 2.50 ਲੱਖ ਦਾ ਕੈਸ਼ ਐਵਾਰਡ ਸਪਾਂਸਰ ਕਰਨ ਦਾ...

  • fb
  • twitter
  • whatsapp
  • whatsapp
Advertisement
ਦੇਸ਼ ਦੀ ਨਾਮੀ ਸੁਰਜੀਤ ਹਾਕੀ ਸੁਸਾਇਟੀ ਨੂੰ ਉਸ ਸਮੇਂ ਇੱਕ ਵੱਡਾ ਬੂਸਟ ਮਿਲਿਆ, ਜਦੋਂ ਲੁਧਿਆਣਾ ਦੀ ਪਰਮੇਸ਼ਵਰੀ ਸਿਲਕ ਮਿਲਜ਼ (ਰਾਮਟੈਕਸ) ਵੱਲੋਂ 42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਰਨਰਅੱਪ ਟੀਮ ਲਈ 2.50 ਲੱਖ ਦਾ ਕੈਸ਼ ਐਵਾਰਡ ਸਪਾਂਸਰ ਕਰਨ ਦਾ ਐਲਾਨ ਕੀਤਾ ਹੈ। ਸੁਰਜੀਤ ਹਾਕੀ ਸੁਸਾਇਟੀ ਦੇ ਸੀਈਓ ਇਕਬਾਲ ਸਿੰਘ ਸੰਧੂ ਮੁਤਾਬਕ ਰਾਮਟੈਕਸ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਜਤਿੰਦਰ ਪਾਲ ਸਿੰਘ ਵੱਲੋਂ ਟੂਰਨਾਮੈਂਟ ਵਿੱਚ ਰਨਰਅੱਪ ਟੀਮ ਲਈ 2.50 ਲੱਖ ਦਾ ਕੈਸ਼ ਐਵਾਰਡ ਸਪਾਂਸਰ ਕਰਨਾ ਹਾਕੀ ਦੀ ਖੇਡ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਲਈ ਪ੍ਰੇਰਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਦੇਸ਼ ਦਾ ਇਹ ਵੱਕਾਰੀ ਟੂਰਨਾਮੈਂਟ 23 ਅਕਤੂਬਰ ਤੋਂ 1 ਨਵੰਬਰ ਤੱਕ ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿੱਚ ਕਰਵਾਇਆ ਜਾਵੇਗਾ। ਸੁਰਜੀਤ ਹਾਕੀ ਸੁਸਾਇਟੀ ਦੇ ਅਹੁਦੇਦਾਰਾਂ ਲਖਵਿੰਦਰ ਪਾਲ ਸਿੰਘ ਖਹਿਰਾ ਅਤੇ ਐੱਲਆਰ ਨਈਅਰ ਦੋਵੇਂ ਕਾਰਜਕਾਰੀ ਪ੍ਰਧਾਨ, ਸੁਰਿੰਦਰ ਸਿੰਘ ਭਾਪਾ ਸੈਕਟਰੀ ਜਨਰਲ, ਰਣਬੀਰ ਸਿੰਘ ਟੁੱਟ ਸੈਕਟਰੀ, ਰਾਮ ਪ੍ਰਤਾਪ ਸੀਨੀਅਰ ਉਪ ਪ੍ਰਧਾਨ, ਗੁਰਵਿੰਦਰ ਸਿੰਘ ਗੁੱਲੂ ਚੀਫ ਪੀਆਰਓ, ਰਮਣੀਕ ਸਿੰਘ ਲੱਕੀ ਰੰਧਾਵਾ ਉਪ ਪ੍ਰਧਾਨ ਅਤੇ ਚੇਅਰਮੈਨ ਨਗਰ ਸੁਧਾਰ ਟਰੱਸਟ, ਜਲੰਧਰ ਨੇ ਜਤਿੰਦਰ ਪਾਲ ਸਿੰਘ ਦਾ ਧੰਨਵਾਦ ਕੀਤਾ ਹੈ।

Advertisement

Advertisement
Advertisement
×