ਹਾਕੀ: ਸਟਰਾਈਕਰ ਦੀਪਿਕਾ ਨੇ ਮੈਜਿਕ ਸਕਿੱਲ ਪੁਰਸਕਾਰ ਜਿੱਤਿਆ
ਭਾਰਤੀ ਮਹਿਲਾ ਹਾਕੀ ਟੀਮ ਦੀ ਸਟਰਾਈਕਰ ਦੀਪਿਕਾ ਨੇ ਐੱਫਆਈਐੱਚ ਪ੍ਰੋ ਲੀਗ 2024-25 ਸੈਸ਼ਨ ਦੇ ਭੁਬਨੇਸ਼ਵਰ ਗੇੜ ਦੌਰਾਨ ਨੈਦਰਲੈਂਡਜ਼ ਖ਼ਿਲਾਫ਼ ਕੀਤੇ ਗਏ ਆਪਣੇ ਮੈਦਾਨੀ ਗੋਲ ਲਈ ਪੋਲੀਗ੍ਰਾਸ ਮੈਜਿਕ ਸਕਿੱਲ ਪੁਰਸਕਾਰ ਜਿੱਤਿਆ ਹੈ। ਐੱਫਆਈਐੱਚ ਹਾਕੀ ਪ੍ਰੋ ਲੀਗ ਦੇ 2024-25 ਸੈਸ਼ਨ ਲਈ ਪੋਲੀਗ੍ਰਾਸ...
Advertisement
ਭਾਰਤੀ ਮਹਿਲਾ ਹਾਕੀ ਟੀਮ ਦੀ ਸਟਰਾਈਕਰ ਦੀਪਿਕਾ ਨੇ ਐੱਫਆਈਐੱਚ ਪ੍ਰੋ ਲੀਗ 2024-25 ਸੈਸ਼ਨ ਦੇ ਭੁਬਨੇਸ਼ਵਰ ਗੇੜ ਦੌਰਾਨ ਨੈਦਰਲੈਂਡਜ਼ ਖ਼ਿਲਾਫ਼ ਕੀਤੇ ਗਏ ਆਪਣੇ ਮੈਦਾਨੀ ਗੋਲ ਲਈ ਪੋਲੀਗ੍ਰਾਸ ਮੈਜਿਕ ਸਕਿੱਲ ਪੁਰਸਕਾਰ ਜਿੱਤਿਆ ਹੈ।
ਐੱਫਆਈਐੱਚ ਹਾਕੀ ਪ੍ਰੋ ਲੀਗ ਦੇ 2024-25 ਸੈਸ਼ਨ ਲਈ ਪੋਲੀਗ੍ਰਾਸ ਮੈਜਿਕ ਸਕਿੱਲ ਐਵਾਰਡ ਦੇ ਜੇਤੂ ਦਾ ਫੈਸਲਾ ਵਿਸ਼ਵ ਭਰ ਦੇ ਹਾਕੀ ਖੇਡ ਪ੍ਰੇਮੀਆਂ ਦੀ ਵੋਟਿੰਗ ਦੇ ਆਧਾਰ ’ਤੇ ਕੀਤਾ ਗਿਆ। ਦੀਪਿਕਾ ਨੇ ਇਹ ਗੋਲ ਫਰਵਰੀ 2025 ਵਿੱਚ ਪ੍ਰੋ ਲੀਗ ਦੇ ਭੁਬਨੇਸ਼ਵਰ ਗੇੜ ਦੌਰਾਨ ਕੀਤਾ ਸੀ। ਇਸ ਮੈਚ ਵਿੱਚ ਭਾਰਤ ਨੇ ਸ਼ੂਟਆਊਟ ਵਿੱਚ ਨੈਦਰਲੈਂਡਜ਼ ਨੂੰ ਹਰਾਇਆ ਸੀ।
Advertisement
Advertisement
×