ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਕੀ: ਮਹਿਲਾ ਏਸ਼ੀਆ ਕੱਪ ’ਚ ਭਾਰਤੀ ਟੀਮ ਦੀ ਅਗਵਾਈ ਕਰੇਗੀ ਸਲੀਮਾ ਟੇਟੇ

ਭਾਰਤ ਨੂੰ ਪੂਲ ‘ਬੀ’ ਵਿੱਚ ਰੱਖਿਆ; ਟੀਮ 5 ਸਤੰਬਰ ਨੂੰ ਥਾੲੀਲੈਂਡ ਖ਼ਿਲਾਫ਼ ਕਰੇਗੀ ਚੁਣੌਤੀ ਦੀ ਸ਼ੁਰੂਆਤ
ਸਲੀਮਾ ਟੇਟੇ।
Advertisement

ਤਜਰਬੇਕਾਰ ਮਿਡਫੀਲਡਰ ਸਲੀਮਾ ਟੇਟੇ ਨੂੰ ਚੀਨ ਦੇ ਹਾਂਗਜ਼ੋਓ ਵਿੱਚ 5 ਤੋਂ 14 ਸਤੰਬਰ ਤੱਕ ਹੋਣ ਵਾਲੇ ਮਹਿਲਾ ਏਸ਼ੀਆ ਹਾਕੀ ਕੱਪ ਲਈ ਅੱਜ 20 ਮੈਂਬਰੀ ਭਾਰਤੀ ਹਾਕੀ ਟੀਮ ਦੀ ਕਪਤਾਨ ਬਰਕਰਾਰ ਰੱਖਿਆ ਗਿਆ ਹੈ।

ਇਹ ਟੂਰਨਾਮੈਂਟ ਕਾਫੀ ਅਹਿਮ ਹੈ ਕਿ ਕਿਉਂਕਿ ਇਸ ਦਾ ਜੇਤੂ 2026 ਐੱਫਆਈਐੱਚ ਮਹਿਲਾ ਹਾਕੀ ਵਿਸ਼ਵ ਕੱਪ ਲਈ ਕੁਆਲੀਫਾਈ ਕਰੇਗਾ। ਭਾਰਤ ਨੂੰ ਪੂਲ ‘ਬੀ’ ਵਿੱਚ ਰੱਖਿਆ ਗਿਆ ਹੈ। ਭਾਰਤੀ ਟੀਮ ਆਪਣੀ ਚੁਣੌਤੀ ਦੀ ਸ਼ੁਰੂਆਤ 5 ਸਤੰਬਰ ਨੂੰ ਥਾਈਲੈਂਡ ਖ਼ਿਲਾਫ਼ ਕਰੇਗੀ ਅਤੇ ਫਿਰ 6 ਸਤੰਬਰ ਨੂੰ ਜਪਾਨ ਨਾਲ ਭਿੜੇਗੀ। ਭਾਰਤ ਆਪਣਾ ਆਖ਼ਰੀ ਪੂਲ ਮੈਚ 8 ਸਤੰਬਰ ਨੂੰ ਸਿੰਗਾਪੁਰ ਖ਼ਿਲਾਫ਼ ਖੇਡੇਗਾ। ਮੁੱਖ ਕੋਚ ਹਰਿੰਦਰ ਸਿੰਘ ਨੇ ਕਿਹਾ, ‘‘ਹਾਂਗਜ਼ੋਓ ਵਿੱਚ ਹੋਣੀ ਵਾਲੇ ਮਹਿਲਾ ਏਸ਼ੀਆ ਕੱਪ ਲਈ ਅਸੀਂ ਜਿਹੜੀ ਟੀਮ ਚੁਣੀ ਹੈ ਉਸ ਨੂੰ ਲੈ ਕੇ ਅਸੀਂ ਉਤਸ਼ਾਹਿਤ ਹਾਂ।’’

Advertisement

ਮਹਿਲਾ ਏਸ਼ੀਆ ਹਾਕੀ ਕੱਪ ਲਈ ਭਾਰਤੀ ਟੀਮ ਐਲਾਨੀ

ਟੀਮ ਵਿੱਚ ਗੋਲਚੀ ਬੰਸਰੀ ਸੋਲੰਕੀ ਅਤੇ ਬੀਡੀ ਖਾਰੀਬਾਮ ਹਨ। ਡਿਫੈਂਸ ਲਾਈਨ ਵਿੱਚ ਨਿੱਕੀ ਪ੍ਰਧਾਨ ਤੇ ਉਦਿਤਾ ਵਰਗੀਆਂ ਤਜਰਬੇਕਾਰ ਖਿਡਾਰਨਾਂ ਹੋਣਗੀਆਂ ਜਿਨ੍ਹਾਂ ਦੇ ਨਾਲ ਮਨੀਸ਼ਾ ਚੌਹਾਨ, ਜਯੋਤੀ, ਸੁਮਨ ਦੇਵੀ ਥੋਡਮ ਅਤੇ ਇਸ਼ਿਕਾ ਚੌਧਰੀ ਹੋਣਗੀਆਂ। ਮਿਡਫੀਲਡ ਵਿੱਚ ਨੇਹਾ, ਸਲੀਮਾ, ਲਾਲਰੇਮਸਿਆਮੀ, ਸ਼ਰਮਿਲਾ ਦੇਵੀ, ਸੁਨੇਲਿਟਾ ਟੌਪੋ ਅਤੇ ਵੈਸ਼ਨਵੀ ਵਿੱਠਲ ਫਾਲਕੇ ਵਰਗੀਆਂ ਮਜ਼ਬੂਤ ਖਿਡਾਰਨਾਂ ਹਨ। ਫਾਰਵਰਡ ਲਾਈਨ ਵਿੱਚ ਨਵਨੀਤ ਕੌਰ, ਸੰਗੀਤਾ ਕੁਮਾਰੀ, ਮੁਮਤਾਜ ਖ਼ਾਨ, ਦੀਪਿਕਾ, ਬਿਊਟੀ ਡੁੰਗਡੁੰਗ ਅਤੇ ਰੁਤਜਾ ਦਾਦਾਸੋ ਪਿਸਲ ਸ਼ਾਮਲ ਹਨ।

Advertisement