ਹਾਕੀ: ਪੰਜਾਬ ਕੌਮੀ ਸਬ-ਜੂਨੀਅਰ ਚੈਂਪੀਅਨ ਬਣਿਆ
ਫਾਈਨਲ ਵਿੱਚ ਝਾਰਖੰਡ ਨੂੰ 4-3 ਨਾਲ ਹਰਾਇਆ; ਮਨਦੀਪ ਸਿੰਘ ਨੇ ਕੀਤੇ ਦੋ ਗੋਲ
Advertisement
ਮਨਦੀਪ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਪੰਜਾਬ ਨੇ ਅੱਜ ਇੱਥੇ 15ਵੀਂ ਹਾਕੀ ਇੰਡੀਆ ਸਬ-ਜੂਨੀਅਰ ਪੁਰਸ਼ ਕੌਮੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਝਾਰਖੰਡ ਨੂੰ 4-3 ਨਾਲ ਹਰਾ ਕੇ ਖਿਤਾਬ ਜਿੱਤ ਲਿਆ ਹੈ। ਖਿਤਾਬੀ ਮੁਕਾਬਲੇ ਵਿੱਚ ਦੋਵਾਂ ਟੀਮਾਂ ਨੇ ਆਖਰੀ ਪਲਾਂ ਤੱਕ ਇੱਕ-ਦੂਜੇ ਨੂੰ ਸਖ਼ਤ ਟੱਕਰ ਦਿੱਤੀ। ਝਾਰਖੰਡ ਨੇ ਦੂਜੇ ਕੁਆਰਟਰ ਵਿੱਚ ਆਸ਼ੀਸ਼ ਟਾਨੀ ਪੂਰਤੀ (21ਵੇਂ ਮਿੰਟ) ਅਤੇ ਅਨੀਸ਼ ਡੁੰਗਡੁੰਗ (24ਵੇਂ ਮਿੰਟ) ਦੇ ਗੋਲਾਂ ਦੀ ਮਦਦ ਨਾਲ ਲੀਡ ਹਾਸਲ ਕੀਤੀ ਪਰ ਪੰਜਾਬ ਲਈ ਅਕਸ਼ਿਤ ਸਲਾਰੀਆ (29ਵੇਂ ਮਿੰਟ) ਅਤੇ ਵਰਿੰਦਰ ਸਿੰਘ (30ਵੇਂ ਮਿੰਟ) ਨੇ ਦੋ ਮਿੰਟਾਂ ਵਿੱਚ ਦੋ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਝਾਰਖੰਡ ਦੇ ਸੁੱਖੂ ਗੁਰੀਆ (42ਵੇਂ ਮਿੰਟ) ਨੇ ਆਪਣੀ ਟੀਮ ਨੂੰ ਮੁੜ ਲੀਡ ਦਿਵਾਈ। ਪਰ ਪੰਜਾਬ ਦੇ ਮਨਦੀਪ ਨੇ 45ਵੇਂ ਤੇ 53ਵੇਂ ਮਿੰਟ ਵਿੱਚ ਦੋ ਗੋਲ ਕਰਕੇ ਟੀਮ ਦੀ ਜਿੱਤ ਪੱਕੀ ਕਰ ਦਿੱਤੀ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਨੇ ਕਾਂਸੇ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਮੱਧ ਪ੍ਰਦੇਸ਼ ਨੂੰ 5-3 ਨਾਲ ਹਰਾਇਆ।
Advertisement
Advertisement
×