ਹਾਕੀ: ਜੂਨੀਅਰ ਵਿਸ਼ਵ ਕੱਪ ਦੀ ਟਰਾਫੀ 20 ਸ਼ਹਿਰਾਂ ’ਚ ਘੁਮਾਈ ਜਾਵੇਗੀ
ਵੱਕਾਰੀ ਪੁਰਸ਼ ਜੂਨੀਅਰ ਹਾਕੀ ਵਿਸ਼ਵ ਕੱਪ ਟਰਾਫੀ ਸ਼ੁੱਕਰਵਾਰ ਤੋਂ ਭਾਰਤ ਦੇ 20 ਸ਼ਹਿਰਾਂ ਦਾ ਦੌਰਾ ਕਰੇਗੀ। ਇਹ ਦੌਰਾ 7 ਨਵੰਬਰ ਨੂੰ ਹਾਕੀ ਇੰਡੀਆ ਸ਼ਤਾਬਦੀ ਸਮਾਰੋਹ ਦੌਰਾਨ ਖੇਡ ਮੰਤਰੀ ਮਨਸੁਖ ਮਾਂਡਵੀਆ, ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਉਦੈਨਿਧੀ ਸਟਾਲਿਨ, ਐੱਫ ਆਈ ਐੱਚ...
Advertisement
ਵੱਕਾਰੀ ਪੁਰਸ਼ ਜੂਨੀਅਰ ਹਾਕੀ ਵਿਸ਼ਵ ਕੱਪ ਟਰਾਫੀ ਸ਼ੁੱਕਰਵਾਰ ਤੋਂ ਭਾਰਤ ਦੇ 20 ਸ਼ਹਿਰਾਂ ਦਾ ਦੌਰਾ ਕਰੇਗੀ। ਇਹ ਦੌਰਾ 7 ਨਵੰਬਰ ਨੂੰ ਹਾਕੀ ਇੰਡੀਆ ਸ਼ਤਾਬਦੀ ਸਮਾਰੋਹ ਦੌਰਾਨ ਖੇਡ ਮੰਤਰੀ ਮਨਸੁਖ ਮਾਂਡਵੀਆ, ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਉਦੈਨਿਧੀ ਸਟਾਲਿਨ, ਐੱਫ ਆਈ ਐੱਚ ਪ੍ਰਧਾਨ ਦਾਤੋ ਤਈਅਬ ਇਕਰਾਮ, ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ, ਜਨਰਲ ਸਕੱਤਰ ਭੋਲਾ ਨਾਥ ਸਿੰਘ ਤੇ ਖਜ਼ਾਨਚੀ ਸੇਕਰ ਜੇ. ਮਨੋਹਰਨ ਦੀ ਮੌਜੂਦਗੀ ਵਿੱਚ ਸ਼ੁਰੂ ਹੋਵੇਗਾ। ਜਿਨ੍ਹਾਂ 20 ਸ਼ਹਿਰਾਂ ’ਚ ਟਰਾਫੀ ਲਿਜਾਈ ਜਾਵੇਗੀ ਉਨ੍ਹਾਂ ਵਿਚ ਚੰਡੀਗੜ੍ਹ, ਅੰਮ੍ਰਿਤਸਰ, ਲਖਨਊ, ਜੰਮੂ, ਪੁਣੇ ਅਤੇ ਹੈਦਰਾਬਾਦ ਵੀ ਸ਼ਾਮਲ ਹਨ। ਜੂਨੀਅਰ ਹਾਕੀ ਵਿਸ਼ਵ ਕੱਪ ਟੂਰਨਾਮੈਂਟ 28 ਨਵੰਬਰ ਤੋਂ 10 ਦਸੰਬਰ ਤੱਕ ਚੇਨੱਈ ਅਤੇ ਮਦੁਰਾਈ ’ਚ ਕਰਵਾਇਆ ਜਾਵੇਗਾ।
Advertisement
Advertisement
×

