ਹਾਕੀ: ਭਾਰਤੀ ਮਹਿਲਾ ਟੀਮ ਸੈਮੀਫਾਈਨਲ ਵਿੱਚ
ਹਾਂਗਜ਼ੂ: ਸਟ੍ਰਾਈਕਰ ਵੰਦਨਾ ਕਟਾਰੀਆ, ਉਪ ਕਪਤਾਨ ਦੀਪ ਗ੍ਰੇਸ ਏਕਾ ਅਤੇ ਦੀਪਿਕਾ ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਆਖਰੀ ਪੂਲ ਮੈਚ ਵਿੱਚ ਹਾਂਗਕਾਂਗ ਨੂੰ 13-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਦੌਰਾਨ ਵੰਦਨਾ ਨੇ ਦੂਜੇ,...
Advertisement
ਹਾਂਗਜ਼ੂ: ਸਟ੍ਰਾਈਕਰ ਵੰਦਨਾ ਕਟਾਰੀਆ, ਉਪ ਕਪਤਾਨ ਦੀਪ ਗ੍ਰੇਸ ਏਕਾ ਅਤੇ ਦੀਪਿਕਾ ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਆਖਰੀ ਪੂਲ ਮੈਚ ਵਿੱਚ ਹਾਂਗਕਾਂਗ ਨੂੰ 13-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਦੌਰਾਨ ਵੰਦਨਾ ਨੇ ਦੂਜੇ, 16ਵੇਂ ਅਤੇ 48ਵੇਂ ਮਿੰਟ, ਦੀਪ ਗ੍ਰੇਸ ਨੇ 11ਵੇਂ, 34ਵੇਂ ਅਤੇ 42ਵੇਂ ਮਿੰਟ, ਦੀਪਿਕਾ ਨੇ ਚੌਥੇ, 54ਵੇਂ ਅਤੇ 58ਵੇਂ ਮਿੰਟ ਸੰਗੀਤਾ ਕੁਮਾਰੀ ਨੇ 27ਵੇਂ ਅਤੇ 55ਵੇਂ ਮਿੰਟ, ਮੋਨਿਕਾ ਨੇ 7ਵੇਂ ਮਿੰਟ ਅਤੇ ਨਵਨੀਤ ਕੌਰ ਨੇ 58ਵੇਂ ਮਿੰਟ ਵਿੱਚ ਗੋਲ ਕੀਤੇ। ਭਾਰਤ ਚਾਰ ਮੈਚਾਂ ਵਿੱਚ 10 ਅੰਕਾਂ ਨਾਲ ਪੂਲ ਏ ਵਿੱਚ ਸਿਖਰ ’ਤੇ ਹੈ। ਦੱਖਣੀ ਕੋਰੀਆ ਦੇ ਸੱਤ ਅੰਕ ਹਨ ਪਰ ਇੱਕ ਮੈਚ ਬਾਕੀ ਹੈ। ਆਖਰੀ ਪੂਲ ਮੈਚ ਵਿੱਚ ਕੋਰੀਆ ਦਾ ਸਾਹਮਣਾ ਮਲੇਸ਼ੀਆ ਨਾਲ ਹੋਵੇਗਾ। -ਪੀਟੀਆਈ
Advertisement
Advertisement
×