ਹਾਕੀ: ਭਾਰਤੀ ਮਹਿਲਾ ਟੀਮ ਨੇ ਸਪੇਨ ਨੂੰ 3-0 ਨਾਲ ਹਰਾਇਆ
ਬਾਰਸੀਲੋਨਾ, 30 ਜੁਲਾਈ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇਥੇ ਸਪੇਨ ਨੂੰ 3-0 ਨਾਲ ਹਰਾ ਕੇ 100ਵੀਂ ਵਰ੍ਹੇਗੰਢ ਸਪੈਨਿਸ਼ ਹਾਕੀ ਫੈਡਰੇਸ਼ਨ-ਇੰਟਰਨੈਸ਼ਨਲ ਟੂਰਨਾਮੈਂਟ ਜਿੱਤ ਲਿਆ। ਭਾਰਤ ਲਈ ਵੰਦਨਾ ਕਟਾਰੀਆ (22ਵੇਂ ਮਿੰਟ), ਮੋਨਿਕਾ (48ਵੇਂ) ਤੇ ਉਦਿਤਾ (58ਵੇਂ) ਨੇ ਗੋਲ ਕੀਤੇ। ਭਾਰਤੀ ਮਹਿਲਾ...
Advertisement
ਬਾਰਸੀਲੋਨਾ, 30 ਜੁਲਾਈ
ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇਥੇ ਸਪੇਨ ਨੂੰ 3-0 ਨਾਲ ਹਰਾ ਕੇ 100ਵੀਂ ਵਰ੍ਹੇਗੰਢ ਸਪੈਨਿਸ਼ ਹਾਕੀ ਫੈਡਰੇਸ਼ਨ-ਇੰਟਰਨੈਸ਼ਨਲ ਟੂਰਨਾਮੈਂਟ ਜਿੱਤ ਲਿਆ। ਭਾਰਤ ਲਈ ਵੰਦਨਾ ਕਟਾਰੀਆ (22ਵੇਂ ਮਿੰਟ), ਮੋਨਿਕਾ (48ਵੇਂ) ਤੇ ਉਦਿਤਾ (58ਵੇਂ) ਨੇ ਗੋਲ ਕੀਤੇ। ਭਾਰਤੀ ਮਹਿਲਾ ਟੀਮ ਇਸ ਟੂਰਨਾਮੈਂਟ ਵਿਚ ਹੁਣ ਤੱਕ ਅਜੇਤੂ ਰਹੀ ਹੈ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਭਾਰਤੀ ਟੀਮ ਨੇ ਲਾਲਰੇਮਸਿਆਮੀ ਦੀ ਹੈਟਟ੍ਰਿਕ ਸਦਕਾ ਇੰਗਲੈਂਡ ਨੂੰ 3-0 ਦੀ ਸ਼ਿਕਸਤ ਦਿੱਤੀ ਸੀ। -ਪੀਟੀਆਈ
Advertisement
Advertisement
×