ਹਾਕੀ: ਭਾਰਤੀ ਜੂਨੀਅਰ ਮਹਿਲਾ ਟੀਮ ਨੇ ਚਿਲੀ ਨੂੰ 2-1 ਨਾਲ ਹਰਾਇਆ
ਰੋਸਾਰੀਓ (ਅਰਜਨਟੀਨਾ), 25 ਮਈ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਚਿਲੀ ਨੂੰ 2-1 ਨਾਲ ਹਰਾ ਕੇ ਇੱਥੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਲਈ ਸੁਖਵੀਰ ਕੌਰ (39ਵੇਂ ਮਿੰਟ) ਅਤੇ ਕਨਿਕਾ ਸਿਵਾਚ (58ਵੇਂ ਮਿੰਟ) ਨੇ...
Advertisement
ਰੋਸਾਰੀਓ (ਅਰਜਨਟੀਨਾ), 25 ਮਈ
ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਚਿਲੀ ਨੂੰ 2-1 ਨਾਲ ਹਰਾ ਕੇ ਇੱਥੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਲਈ ਸੁਖਵੀਰ ਕੌਰ (39ਵੇਂ ਮਿੰਟ) ਅਤੇ ਕਨਿਕਾ ਸਿਵਾਚ (58ਵੇਂ ਮਿੰਟ) ਨੇ ਗੋਲ ਕੀਤੇ। ਚਿਲੀ ਲਈ ਇੱਕੋ-ਇੱਕ ਗੋਲ ਜਾਵੇਰੀਆ ਸੈਨਜ਼ (20ਵੇਂ ਮਿੰਟ) ਨੇ ਕੀਤਾ। ਜਾਵੇਰੀਆ ਨੇ 20ਵੇਂ ਮਿੰਟ ਵਿੱਚ ਗੋਲ ਕਰਕੇ ਚਿਲੀ ਨੂੰ ਲੀਡ ਦਿਵਾਈ, ਜਿਸ ਨਾਲ ਭਾਰਤੀ ਟੀਮ ਦੂਜੇ ਅੱਧ ਵਿੱਚ ਦਬਾਅ ਹੇਠ ਰਹੀ। ਮਗਰੋਂ ਤੀਜੇ ਕੁਆਰਟਰ ਵਿੱਚ ਭਾਰਤ ਨੇ 39ਵੇਂ ਮਿੰਟ ਵਿੱਚ ਸੁਖਵੀਰ ਦੇ ਗੋਲ ਦੀ ਮਦਦ ਨਾਲ ਬਰਾਬਰੀ ਕਰ ਲਈ। ਫਿਰ ਕਨਿਕਾ ਨੇ 58ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਦੀ ਜਿੱਤ ਯਕੀਨੀ ਬਣਾਈ। ਭਾਰਤ ਦਾ ਅਗਲਾ ਮੈਚ ਸੋਮਵਾਰ ਨੂੰ ਉਰੂਗੁਏ ਖ਼ਿਲਾਫ਼ ਹੋਵੇਗਾ। -ਪੀਟੀਆਈ
Advertisement
Advertisement
×