ਹਾਕੀ ਇੰਡੀਆ ਵੱਲੋਂ ਮੁਫ਼ਤ ਟਿਕਟਾਂ ਦਾ ਐਲਾਨ
ਇੱਥੇ 28 ਨਵੰਬਰ ਤੋਂ 10 ਦਸੰਬਰ ਤੱਕ ਹੋਣ ਵਾਲੇ ਪੁਰਸ਼ ਜੂਨੀਅਰ ਵਿਸ਼ਵ ਕੱਪ ਨੂੰ ਦੇਖਣ ਲਈ ਹਾਕੀ ਇੰਡੀਆ ਨੇ ਖੇਡ ਪ੍ਰਸ਼ੰਸਕਾਂ ਲਈ ਮੁਫ਼ਤ ਟਿਕਟਾਂ ਦਾ ਐਲਾਨ ਕੀਤਾ ਹੈ। ਚੇਨਈ ਵਿੱਚ ਹੋਣ ਵਾਲੇ ਟੂਰਨਾਮੈਂਟ ’ਚ ਕੁੱਲ 24 ਟੀਮਾਂ ਸ਼ਾਮਲ ਹੋਣਗੀਆਂ। ਹਾਕੀ...
Advertisement
ਇੱਥੇ 28 ਨਵੰਬਰ ਤੋਂ 10 ਦਸੰਬਰ ਤੱਕ ਹੋਣ ਵਾਲੇ ਪੁਰਸ਼ ਜੂਨੀਅਰ ਵਿਸ਼ਵ ਕੱਪ ਨੂੰ ਦੇਖਣ ਲਈ ਹਾਕੀ ਇੰਡੀਆ ਨੇ ਖੇਡ ਪ੍ਰਸ਼ੰਸਕਾਂ ਲਈ ਮੁਫ਼ਤ ਟਿਕਟਾਂ ਦਾ ਐਲਾਨ ਕੀਤਾ ਹੈ। ਚੇਨਈ ਵਿੱਚ ਹੋਣ ਵਾਲੇ ਟੂਰਨਾਮੈਂਟ ’ਚ ਕੁੱਲ 24 ਟੀਮਾਂ ਸ਼ਾਮਲ ਹੋਣਗੀਆਂ। ਹਾਕੀ ਇੰਡੀਆ ਦੇ ਦਿਲੀਪ ਟਿਰਕੀ ਨੇ ਦੱਸਿਆ ਕਿ ਮੁਫ਼ਤ ਟਿਕਟਾਂ ਦੀ ਪੇਸ਼ਕਸ਼ ਕਰਨ ਪਿੱਛੇ ਉਨ੍ਹਾਂ ਦਾ ਉਦੇਸ਼ ਤਾਮਿਲਨਾਡੂ ਤੇ ਇਸ ਤੋਂ ਬਾਹਰ ਦੇ ਵਿਦਿਆਰਥੀਆਂ, ਪਰਿਵਾਰਾਂ ਤੇ ਹਾਕੀ ਪ੍ਰੇਮੀਆਂ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸੱਦਾ ਦੇਣ ਦਾ ਹੈ। ਮੁਫ਼ਤ ਟਿਕਟਾਂ ‘ticketgenie’ ਵੈੱਬਸਾਈਟ ਜਾਂ ਹਾਕੀ ਇੰਡੀਆ ਐਪ ਰਾਹੀਂ ਬੁੱਕ ਕੀਤੀਆਂ ਜਾ ਸਕਦੀਆਂ ਹਨ।
Advertisement
Advertisement
