ਹਾਕੀ: ਬੈਲਜੀਅਮ ਨੇ ਭਾਰਤ ਨੂੰ 2-1 ਨਾਲ ਹਰਾਇਆ
ਭਾਰਤ ਲਈ ਅਭਿਸ਼ੇਕ ਨੇ 18ਵੇਂ ਮਿੰਟ ਵਿਚ ਗੋਲ ਕੀਤਾ, ਬੈਲਜੀਅਮ ਨੇ 33ਵੇਂ ਤੇ 44ਵੇਂ ਮਿੰਟ ’ਚ ਦੋ ਗੋਲ ਕੀਤੇ
Advertisement
ਪੈਰਿਸ, 1 ਅਗਸਤ
ਮੌਜੂਦਾ ਚੈਂਪੀਅਨ ਬੈਲਜੀਅਮ ਨੇ ਪੈਰਿਸ ਓਲੰਪਿਕਸ ਵਿਚ ਪੁਰਸ਼ ਹਾਕੀ ਦੇ ਪੂਲ ਬੀ ਦੇ ਮੁਕਾਬਲੇ ਵਿਚ ਭਾਰਤ ਨੂੰ 2-1 ਨਾਲ ਹਰਾ ਦਿੱਤਾ। ਗਰੁੱਪ ਗੇੜ ਵਿਚ ਭਾਰਤੀ ਹਾਕੀ ਟੀਮ ਦੀ ਇਹ ਪਹਿਲੀ ਹਾਰ ਹੈ। ਅਭਿਸ਼ੇਕ ਨੇ 18ਵੇਂ ਮਿੰਟ ਵਿਚ ਗੋਲ ਕਰਕੇ ਟੀਮ ਨੂੰ ਲੀਡ ਦਿਵਾਈ। ਅੱਧੇ ਸਮੇਂ ਤੱਕ ਸਕੋਰ ਲਾਈਨ 1-0 ਰਹੀ, ਪਰ ਬੈਲਜੀਅਮ ਨੇ ਦੂਜੇ ਅੱਧ ਵਿਚ ਜ਼ੋਰਦਾਰ ਵਾਪਸੀ ਕੀਤੀ। ਟੀਮ ਲਈ ਟੀ.ਸਟੌਕਬ੍ਰੋਕਸ ਨੇ 33ਵੇਂ ਤੇ ਜੌਹਨ ਜੌਹਨ ਡੋਹਮੈੱਨ ਨੇ 44ਵੇਂ ਮਿੰਟ ਵਿਚ ਗੋਲ ਕੀਤੇ। ਬੈਲਜੀਅਮ ਪੂਲ ਬੀ ਵਿਚੋਂ ਪਹਿਲਾਂ ਹੀ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਹੈ। ਭਾਰਤ ਨੇ ਹੁਣ ਤੱਕ ਗਰੁੱਪ ਗੇੜ ਵਿਚ ਨਿਊਜ਼ੀਲੈਂਡ ਨੂੰ 3-2, ਅਰਜਟੀਨਾ ਨਾਲ 1-1 ਨਾਲ ਡਰਾਅ ਖੇਡਿਆ ਤੇ ਆਇਰਲੈਂਡ ਨੂੰ 2-0 ਨਾਲ ਹਰਾਇਆ ਹੈ। ਭਾਰਤ ਸ਼ੁੱਕਰਵਾਰ ਨੂੰ ਆਪਣਾ ਆਖਰੀ ਪੂਲ ਮੈਚ ਆਸਟਰੇਲੀਆ ਖਿਲਾਫ਼ ਖੇਡੇਗਾ। -ਪੀਟੀਆਈ
Advertisement
Advertisement
Advertisement
×