ਹਾਕੀ ਏਸ਼ੀਆ ਕੱਪ: ਭਾਰਤੀ ਮਹਿਲਾ ਟੀਮ ਫਾਈਨਲ ’ਚ ਪਹੁੰਚੀ; ਐਤਵਾਰ ਨੂੰ ਮੇਜ਼ਬਾਨ ਚੀਨ ਨਾਲ ਹੋਵੇਗਾ ਖ਼ਿਤਾਬੀ ਮੁਕਾਬਲਾ
Indian women's hockey team qualifies for Asia Cup final, faces hosts China in summit clash in Hangzhou on Sunday; ਭਾਰਤ ਨੇ ਸੁਪਰ-4 ਗੇੜ ਦੇ ਆਪਣੇ ਆਖਰੀ ਮੈਚ ਵਿੱਚ ਜਪਾਨ ਨੂੰ 1-1 ਗੋਲ ਨਾਲ ਬਰਾਬਰੀ ’ਤੇ ਰੋਕਿਆ
Advertisement
ਭਾਰਤੀ ਮਹਿਲਾ ਹਾਕੀ ਟੀਮ ਜਪਾਨ ਖ਼ਿਲਾਫ਼ ਮੈਚ ’ਚ 1-1 ਗੋਲ ਨਾਲ ਬਰਾਬਰੀ ’ਤੇ ਰਹਿਣ ਦੇ ਬਾਵਜੂਦ ਏਸ਼ੀਆ ਕੱਪ ਦੇ ਫਾਈਨਲ ’ਚ ਪਹੁੰਚ ਗਈ ਹੈ।
ਭਾਰਤੀ ਟੀਮ ਖ਼ਿਤਾਬੀ ਮੁਕਾਬਲੇ ’ਚ ਐਤਵਾਰ ਨੂੰ ਮੇਜ਼ਬਾਨ ਚੀਨ ਦਾ ਸਾਹਮਣਾ ਕਰੇਗੀ। ਖਿਤਾਬੀ ਮੁਕਾਬਲੇ ਦੀ ਜੇਤੂ ਟੀਮ ਅਗਲੇ ਸਾਲ Belgium and the Netherlands ਵਿੱਚ ਹੋਣ ਵਾਲੇ ਮਹਿਲਾ ਹਾਕੀ ਵਿਸ਼ਵ ਕੱਪ ਲਈ ਕੁਆਲੀਫਾਈ ਕਰੇਗੀ।
ਇਸ ਤੋਂ ਪਹਿਲਾਂ ਭਾਰਤੀ ਟੀਮ ਨੇ Super 4 ਵਿੱਚ ਜਪਾਨ ਖ਼ਿਲਾਫ਼ ਆਪਣਾ ਆਖਰੀ ਮੁਕਾਬਲਾ 1-1 ਗੋਲਾਂ ਨਾਲ ਡਰਾਅ ਖੇਡਦਿਆਂ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਕਾਇਮ ਰੱਖੀਆਂ ਸਨ। ਭਾਰਤ ਵੱਲੋਂ Beauty Dung Dung ਨੇ ਮੈਚ ਦੇ 7ਵੇਂ ਮਿੰਟ ’ਚ ਹੀ ਮੈਦਾਨ ਗੋਲ ਦਾਗਦਿਆਂ ਟੀਮ ਨੂੰ ਲੀਡ ਦਿਵਾ ਦਿੱਤੀ ਸੀ ਪਰ ਜਪਾਨ ਦੀ Kobayakawa Shiho ਨੇ ਮੈਚ ਦੇ 58ਵੇਂ ਮਿੰਟ ’ਚ ਗੋਲ ਦਾਗ ਕੇ ਸਕੋਰ 1-1 ਗੋਲ ਨਾਲ ਬਰਾਬਰ ਕਰ ਦਿੱਤਾ।
ਇਸ ਮਗਰੋਂ ਭਾਰਤ ਦੀਆਂ ਉਮੀਦਾਂ ਮੇਜ਼ਬਾਨ ਚੀਨ ਤੇ ਕੋਰੀਆ ਵਿਚਾਲੇ ਮੈਚ ’ਤੇ ਟਿਕੀਆਂ ਸਨ। ਕੋਰੀਆ ਨੂੰ ਫਾਈਨਲ ’ਚ ਪਹੁੰਚਣ ਲਈ ਵੱਡੇ ਗੋਲ ਅੰਤਰ ਨੇ ਜਿੱਤ ਦੀ ਲੋੜ ਸੀ ਪਰ ਉਹ ਚੀਨ ਤੋਂ 0-1 ਨਾਲ ਹਾਰ ਗਈ ਅਤੇ ਚੀਨ ਦੀ ਜਿੱਤ ਨਾਲ ਭਾਰਤ ਦਾ ਫਾਈਨਲ ’ਚ ਐਂਟਰੀ ਹੋ ਗਈ।
ਸੁਪਰ -4 ਗੇੜ ’ਚ ਚੀਨ 9 ਅੰਕਾਂ ਨਾਲ ਪਹਿਲੇ ਜਦਕਿ ਭਾਰਤ ਚਾਰ ਨਾਲ ਦੂਜੇ ਸਥਾਨ ’ਤੇ ਰਿਹਾ।
Advertisement
Advertisement
×