ਹਰੀਕ੍ਰਿਸ਼ਨਨ ਬਣਿਆ ਭਾਰਤ ਦਾ 87ਵਾਂ ਗਰੈਂਡਮਾਸਟਰ
ਨਵੀਂ ਦਿੱਲੀ, 13 ਜੁਲਾਈ ਹਰੀਕ੍ਰਿਸ਼ਨਨ ਏ ਰਾ ਨੇ ਸ਼ੁੱਕਰਵਾਰ ਨੂੰ ਫਰਾਂਸ ਦੇ ਲਾ ਪਲੇਨ ਕੌਮਾਂਤਰੀ ਸ਼ਤਰੰਜ ਵਿੱਚ ਆਪਣਾ ਤੀਸਰਾ ਗਰੈਂਡਮਾਸਟਰ ਨਾਰਮ ਹਾਸਲ ਕੀਤਾ ਅਤੇ ਦੇਸ਼ ਦੇ 87ਵੇਂ ਗਰੈਂਡ ਮਾਸਟਰ ਬਣ ਗਏ ਹਨ। ਹਰੀਕ੍ਰਿਸ਼ਨਨ 2022 ਵਿੱਚ ਚੇਨੱਈ ’ਚ ਜਦੋਂ ਗਰੈਂਡਮਾਸਟਰ ਸ਼ਿਆਮ...
Advertisement
ਨਵੀਂ ਦਿੱਲੀ, 13 ਜੁਲਾਈ
ਹਰੀਕ੍ਰਿਸ਼ਨਨ ਏ ਰਾ ਨੇ ਸ਼ੁੱਕਰਵਾਰ ਨੂੰ ਫਰਾਂਸ ਦੇ ਲਾ ਪਲੇਨ ਕੌਮਾਂਤਰੀ ਸ਼ਤਰੰਜ ਵਿੱਚ ਆਪਣਾ ਤੀਸਰਾ ਗਰੈਂਡਮਾਸਟਰ ਨਾਰਮ ਹਾਸਲ ਕੀਤਾ ਅਤੇ ਦੇਸ਼ ਦੇ 87ਵੇਂ ਗਰੈਂਡ ਮਾਸਟਰ ਬਣ ਗਏ ਹਨ। ਹਰੀਕ੍ਰਿਸ਼ਨਨ 2022 ਵਿੱਚ ਚੇਨੱਈ ’ਚ ਜਦੋਂ ਗਰੈਂਡਮਾਸਟਰ ਸ਼ਿਆਮ ਸੁੰਦਰ ਮੋਹਨਰਾਜ ਦੀ ਅਕੈਡਮੀ ਨਾਲ ਜੁੜਿਆ ਤਾਂ ਕੋਚ ਨੇ ਉਸ ਸਬੰਧੀ ਜੋ ਸਭ ਤੋਂ ਪਹਿਲੀ ਚੀਜ਼ ਦੇਖੀ, ਉਹ ਸੀ ਉਸ ਦਾ ਗਣਨਾ ਕਰਨ ਦਾ ਹੁਨਰ। 24 ਸਾਲਾ ਹਰੀਕ੍ਰਿਸ਼ਨਨ ਦੇ ਦੇਸ਼ ਦਾ 87ਵਾਂ ਗ੍ਰੈਂਡਮਾਸਟਰ ਬਣਨ ਮਗਰੋਂ ਮੋਹਨਰਾਜ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਕਿਉਂਕਿ ਕੁੱਝ ਮਹੀਨਿਆਂ ਦੇ ਅੰਦਰ ਉਸ ਦੀ ਅਕੈਡਮੀ ਦੇ ਦੋ ਖਿਡਾਰੀ ਗਰੈਂਡਮਾਸਟਰ ਬਣੇ ਹਨ। ਚੇਨੱਈ ਦੇ ਹਰੀਕ੍ਰਿਸ਼ਨਨ ਨੇ ਕੁਝ ਸਾਲ ਪਹਿਲਾਂ ਆਪਣਾ ਪਹਿਲਾ ਗਰੈਂਡਮਾਸਟਰ ਨਾਰਮ ਹਾਸਲ ਕੀਤਾ ਸੀ। -ਪੀਟੀਆਈ
Advertisement
Advertisement
×