ਗੁਲਵੀਰ ਨੇ ਨਵਾਂ ਕੌਮੀ ਰਿਕਾਰਡ ਬਣਾਇਆ
ਭਾਰਤ ਦੇ ਗੁਲਵੀਰ ਸਿੰਘ ਨੇ ਬੁਡਾਪੈਸਟ ਵਿੱਚ ਗਿਊਲਾਈ ਇਸਤਵਾਨ ਮੈਮੋਰੀਅਲ ਹੰਗਰੀਅਨ ਐਥਲੈਟਿਕਸ ਗ੍ਰਾਂ ਪ੍ਰੀ ਵਿੱਚ ਪੁਰਸ਼ਾਂ ਦੀ 3000 ਮੀਟਰ ਦੌੜ ਦੇ ਗੈਰ-ਓਲੰਪਿਕ ਮੁਕਾਬਲੇ ਵਿੱਚ ਆਪਣਾ ਹੀ ਕੌਮੀ ਰਿਕਾਰਡ ਬਿਹਤਰ ਕੀਤਾ ਅਤੇ ਪੰਜਵੇਂ ਸਥਾਨ ’ਤੇ ਰਿਹਾ। ਗੁਲਵੀਰ ਨੇ ਮੰਗਲਵਾਰ ਨੂੰ 7...
Advertisement
ਭਾਰਤ ਦੇ ਗੁਲਵੀਰ ਸਿੰਘ ਨੇ ਬੁਡਾਪੈਸਟ ਵਿੱਚ ਗਿਊਲਾਈ ਇਸਤਵਾਨ ਮੈਮੋਰੀਅਲ ਹੰਗਰੀਅਨ ਐਥਲੈਟਿਕਸ ਗ੍ਰਾਂ ਪ੍ਰੀ ਵਿੱਚ ਪੁਰਸ਼ਾਂ ਦੀ 3000 ਮੀਟਰ ਦੌੜ ਦੇ ਗੈਰ-ਓਲੰਪਿਕ ਮੁਕਾਬਲੇ ਵਿੱਚ ਆਪਣਾ ਹੀ ਕੌਮੀ ਰਿਕਾਰਡ ਬਿਹਤਰ ਕੀਤਾ ਅਤੇ ਪੰਜਵੇਂ ਸਥਾਨ ’ਤੇ ਰਿਹਾ।
ਗੁਲਵੀਰ ਨੇ ਮੰਗਲਵਾਰ ਨੂੰ 7 ਮਿੰਟ 34.49 ਸੈਕਿੰਡ ਦਾ ਸਮਾਂ ਕੱਢ ਕੇ ਇਸ ਸਾਲ ਫਰਵਰੀ ਵਿੱਚ ਬੋਸਟਨ ਯੂਨੀਵਰਸਿਟੀ ਡੇਵਿਡ ਹੈਮਰੀ ਵੈਲੇਨਟਾਈਨ ਇਨਵੀਟੇਸ਼ਨਲ ਵਿੱਚ ਬਣਾਏ ਆਪਣੇ ਹੀ ਪਿਛਲੇ ਕੌਮੀ ਰਿਕਾਰਡ 7 ਮਿੰਟ 38.26 ਸੈਕਿੰਡ ਵਿੱਚ ਸੁਧਾਰ ਕੀਤਾ। ਇਹ 27 ਸਾਲਾ ਖਿਡਾਰੀ ਯੂਰਪ ਵਿੱਚ ਆਪਣੀ ਪਹਿਲੀ ਟਰੈਕ ਦੌੜ ਵਿੱਚ ਹਿੱਸਾ ਲੈ ਰਿਹਾ ਸੀ। ਇਹ ਵਿਸ਼ਵ ਅਥਲੈਟਿਕਸ ਦਾ ਕਾਂਟੀਨੈਂਟਲ ਟੂਰ ਗੋਲਡ ਪੱਧਰ ਦਾ ਟੂਰਨਾਮੈਂਟ ਹੈ। ਕੀਨੀਆ ਦੇ ਕਿਪਸਾਂਗ ਮੈਥਿਊ ਕਿਪਚੁੰਬਾ ਨੇ 7 ਮਿੰਟ 33.23 ਸੈਕਿੰਡ ਸਮੇਂ ਨਾਲ ਸੋਨ ਤਗਮਾ ਜਿੱਤਿਆ।
Advertisement
Advertisement
×