ਗਿੱਲ ਨੂੰ ਟੈਸਟ ਬੱਲੇਬਾਜ਼ੀ ’ਤੇ ਕੰਮ ਕਰਨ ਦੀ ਲੋੜ: ਪੌਂਟਿੰਗ
ਨਵੀਂ ਦਿੱਲੀ, 5 ਜੂਨ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਰਿਕੀ ਪੌਂਟਿੰਗ ਦਾ ਮੰਨਣਾ ਹੈ ਕਿ ਭਾਰਤ ਦੇ ਨਵੇਂ ਟੈਸਟ ਕਪਤਾਨ ਸ਼ੁਭਮਨ ਗਿੱਲ ਨੂੰ ਆਪਣੀ ਟੈਸਟ ਬੱਲੇਬਾਜ਼ੀ ’ਤੇ ਕੰਮ ਕਰਨ ਦੀ ਲੋੜ ਹੈ ਅਤੇ ਇੰਗਲੈਂਡ ਦੌਰੇ ’ਤੇ ਉਸ ਨੂੰ ਬੱਲੇਬਾਜ਼ੀ ਕ੍ਰਮ ਵਿੱਚ...
Advertisement
ਨਵੀਂ ਦਿੱਲੀ, 5 ਜੂਨ
ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਰਿਕੀ ਪੌਂਟਿੰਗ ਦਾ ਮੰਨਣਾ ਹੈ ਕਿ ਭਾਰਤ ਦੇ ਨਵੇਂ ਟੈਸਟ ਕਪਤਾਨ ਸ਼ੁਭਮਨ ਗਿੱਲ ਨੂੰ ਆਪਣੀ ਟੈਸਟ ਬੱਲੇਬਾਜ਼ੀ ’ਤੇ ਕੰਮ ਕਰਨ ਦੀ ਲੋੜ ਹੈ ਅਤੇ ਇੰਗਲੈਂਡ ਦੌਰੇ ’ਤੇ ਉਸ ਨੂੰ ਬੱਲੇਬਾਜ਼ੀ ਕ੍ਰਮ ਵਿੱਚ ਚੌਥੇ ਨੰਬਰ ’ਤੇ ਆਉਣਾ ਚਾਹੀਦਾ ਹੈ। ਪੌਂਟਿੰਗ ਨੇ ਕਿਹਾ ਕਿ ਗਿੱਲ ਆਪਣੀ ਕਪਤਾਨੀ ਦੇ ਸ਼ੁਰੂਆਤੀ ਪੜਾਅ ਵਿੱਚ ਇਸ ਸਥਾਨ ’ਤੇ ਬੱਲੇਬਾਜ਼ੀ ਕਰ ਸਕਦਾ ਹੈ। ਪੌਂਟਿੰਗ ਨੇ ਕਿਹਾ, ‘ਗਿੱਲ ਸਫ਼ੈਦ ਗੇਂਦ ਦੇ ਫਾਰਮੈਟ ਵਿੱਚ ਸ਼ਾਨਦਾਰ ਲੈਅ ਵਿੱਚ ਹੈ। ਉਸ ਨੂੰ ਆਪਣੀ ਟੈਸਟ ਬੱਲੇਬਾਜ਼ੀ ’ਤੇ ਕੰਮ ਕਰਨ ਦੀ ਜ਼ਰੂਰਤ ਹੈ ਅਤੇ ਨਵੇਂ ਕਪਤਾਨ ਵਜੋਂ ਅਜਿਹਾ ਕਰਨ ਸੌਖਾ ਨਹੀਂ ਹੈ। ਨਵੇਂ ਕਪਤਾਨ ਲਈ ਆਪਣੀ ਬੱਲੇਬਾਜ਼ੀ ਬਾਰੇ ਸੋਚਣਾ ਆਸਾਨ ਨਹੀਂ ਹੈ।’ -ਪੀਟੀਆਈ
Advertisement
Advertisement
×