ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤੀ ਟੀਮ ਦੇ ਅਭਿਆਸ ਦੌਰਾਨ ਕਿਊਰੇਟਰ ਤੇ ਭੜਕੇ ਗੌਤਮ ਗੰਭੀਰ, ਵੀਡੀਓ ਵਾਇਰਲ

ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਮੰਗਲਵਾਰ ਨੂੰ ਓਵਲ ਦੇ ਮੁੱਖ ਕਿਊਰੇਟਰ ਲੀ ਫੋਰਟਿਸ ਨਾਲ ਤਿੱਖੀ ਬਹਿਸ ਵਿੱਚ ਉਲਝ ਗਏ। ਉਨ੍ਹਾਂ ਨੂੰ ਗਰਾਉਂਡ ਸਟਾਫ ਵੱਲ ਉਂਗਲੀ ਕਰਦਿਆਂ ਇਹ ਕਹਿੰਦੇ ਸੁਣਿਆ ਗਿਆ, ‘‘ਤੁਸੀਂ ਸਾਨੂੰ ਇਹ ਨਹੀਂ ਦੱਸੋਗੇ ਕਿ ਅਸੀਂ ਕੀ...
PTI
Advertisement
ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਮੰਗਲਵਾਰ ਨੂੰ ਓਵਲ ਦੇ ਮੁੱਖ ਕਿਊਰੇਟਰ ਲੀ ਫੋਰਟਿਸ ਨਾਲ ਤਿੱਖੀ ਬਹਿਸ ਵਿੱਚ ਉਲਝ ਗਏ। ਉਨ੍ਹਾਂ ਨੂੰ ਗਰਾਉਂਡ ਸਟਾਫ ਵੱਲ ਉਂਗਲੀ ਕਰਦਿਆਂ ਇਹ ਕਹਿੰਦੇ ਸੁਣਿਆ ਗਿਆ, ‘‘ਤੁਸੀਂ ਸਾਨੂੰ ਇਹ ਨਹੀਂ ਦੱਸੋਗੇ ਕਿ ਅਸੀਂ ਕੀ ਕਰਨਾ ਹੈ।’’ ਓਵਲ ਵੀਰਵਾਰ ਤੋਂ ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜਵੇਂ ਅਤੇ ਆਖਰੀ ਟੈਸਟ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਮੈਨਚੈਸਟਰ ਵਿੱਚ ਚੌਥੇ ਮੈਚ ਵਿੱਚ ਸ਼ਾਨਦਾਰ ਵਾਪਸੀ ਕਰਕੇ ਮੈਚ ਡਰਾਅ ਕਰਨ ਤੋਂ ਦੋ ਦਿਨ ਬਾਅਦ ਹੀ ਭਾਰਤੀ ਟੀਮ ਨੇ ਅਭਿਆਸ ਸ਼ੁਰੂ ਕਰ ਦਿੱਤਾ ਹੈ।

ਅਭਿਆਸ ਸੈਸ਼ਨ ਦੇ ਜੋ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ, ਉਨ੍ਹਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਗੰਭੀਰ ਕਿਊਰੇਟਰ ਨਾਲ ਜ਼ੁਬਾਨੀ ਬਹਿਸ ਵਿੱਚ ਉਲਝ ਰਹੇ ਹਨ, ਜਿਸ ਕਾਰਨ ਭਾਰਤੀ ਬੱਲੇਬਾਜ਼ੀ ਕੋਚ ਸਿਟਾਂਸ਼ੂ ਕੋਟਕ ਨੂੰ ਦਖਲ ਦੇ ਕੇ ਸਥਿਤੀ ਨੂੰ ਸ਼ਾਂਤ ਕਰਨਾ ਪਿਆ। ਇਹ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਫੋਰਟਿਸ ਨੇ ਗੰਭੀਰ ਨੂੰ ਕਿਹਾ, ‘‘ਮੈਨੂੰ ਇਸਦੀ ਰਿਪੋਰਟ ਕਰਨੀ ਪਵੇਗੀ’’ ਅਤੇ ਇਸ ’ਤੇ ਭਾਰਤੀ ਮੁੱਖ ਕੋਚ ਨੇ ਤਿੱਖੇ ਸ਼ਬਦਾਂ ਵਿੱਚ ਜਵਾਬ ਦਿੱਤਾ, ‘‘ਤੁਸੀਂ ਜਾ ਕੇ ਜੋ ਰਿਪੋਰਟ ਕਰਨਾ ਚਾਹੁੰਦੇ ਹੋ, ਉਹ ਕਰ ਦਿਓ।’’ ਫਿਰ ਕੋਟਕ ਨੇ ਦਖਲ ਦਿੱਤਾ ਅਤੇ ਉਸ ਨੂੰ ਇੱਕ ਵੱਖਰੇ ਕੋਨੇ ਵਿੱਚ ਲੈ ਗਏ ਅਤੇ ਕਿਹਾ, ‘‘ਅਸੀਂ ਕੁਝ ਵੀ ਨੁਕਸਾਨ ਨਹੀਂ ਕਰਾਂਗੇ।’’ ਭਾਰਤੀ ਸਹਾਇਕ ਸਟਾਫ ਜਿਵੇਂ ਕਿ ਗੇਂਦਬਾਜ਼ੀ ਕੋਚ ਮੋਰਨੇ ਮੋਰਕੇਲ ਅਤੇ ਸਹਾਇਕ ਕੋਚ ਰਿਆਨ ਟੇਨ ਡੋਸਚੇਟ ਵੀ ਬਹਿਸ ਨੂੰ ਦੇਖ ਰਹੇ ਸਨ।

ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਦੋਵੇਂ ਕਿਸ ਗੱਲ ’ਤੇ ਬਹਿਸ ਕਰ ਰਹੇ ਸਨ, ਪਰ ਗੰਭੀਰ ਅਤੇ ਫੋਰਟਿਸ ਅਭਿਆਸ ਲਈ ਪਿੱਚਾਂ ਦੀਆਂ ਸਥਿਤੀਆਂ ਬਾਰੇ ਬਹਿਸ ਕਰਦੇ ਪ੍ਰਤੀਤ ਹੋਏ। ਹਾਲਾਂਕਿ, ਗੰਭੀਰ ਨੇ ਫੋਰਟਿਸ ਨੂੰ ਦੁਬਾਰਾ ਕਿਹਾ ਕਿ ਉਸ ਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਟੀਮ ਨੇ ਕੀ ਕਰਨਾ ਹੈ। ਵੀਡੀਓ ਵਿੱਚ ਗੰਭੀਰ ਨੂੰ ਇਹ ਕਹਿੰਦੇ ਦੇਖਿਆ ਗਿਆ, ‘‘ਤੁਸੀਂ ਸਾਨੂੰ ਇਹ ਨਹੀਂ ਦੱਸ ਸਕਦੇ ਕਿ ਕੀ ਕਰਨਾ ਹੈ। ਤੁਸੀਂ ਸਿਰਫ ਗ੍ਰਾਉਂਡਮੈਨ ਵਿੱਚੋਂ ਇੱਕ ਹੋ, ਹੋਰ ਕੁਝ ਨਹੀਂ।’’

Advertisement

ਫਿਰ ਫੋਰਟਿਸ ਅਤੇ ਗੰਭੀਰ ਫਿਰ ਆਪਣੇ-ਆਪਣੇ ਰਸਤੇ ਚਲੇ ਗਏ, ਭਾਰਤੀ ਕੋਚ ਨੈੱਟ ਸੈਸ਼ਨ ਦੀ ਨਿਗਰਾਨੀ ਕਰਨ ਲਈ ਵਾਪਸ ਪਰਤ ਆਏ। ਬਾਅਦ ਵਿੱਚ ਮੈਦਾਨ ਤੋਂ ਆਪਣੇ ਕਮਰੇ ਵਿੱਚ ਜਾਂਦੇ ਹੋਏ, ਫੋਰਟਿਸ ਨੇ ਕਿਹਾ, ‘‘ਇਹ ਇੱਕ ਵੱਡਾ ਮੈਚ ਹੈ, ਅਤੇ ਉਹ (ਗੰਭੀਰ) ਥੋੜ੍ਹਾ ਭਾਵੁਕ ਹੈ।’’

Advertisement
Show comments