ਗਿੱਲ, ਬੁਮਰਾਹ ਸਣੇ ਚਾਰ ਭਾਰਤੀ ਕ੍ਰਿਕਟਰ 9 ਨੂੰ ਪਹੁੰਚਣਗੇ ਕੋਲਕਾਤਾ
ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਪਹਿਲਾ ਟੈਸਟ 14 ਨਵੰਬਰ ਨੂੰ
Advertisement
Gill, Bumrah among four Indians to arrive on Sunday for opening Test ਭਾਰਤ ਦੀ ਦੱਖਣੀ ਅਫਰੀਕਾ ਨਾਲ ਦੋ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਤੋਂ ਪਹਿਲਾਂ ਭਾਰਤ ਦੀ ਟੈਸਟ ਟੀਮ ਦੇ ਚਾਰ ਮੈਂਬਰ ਕਪਤਾਨ ਸ਼ੁਭਮਨ ਗਿੱਲ, ਜਸਪ੍ਰੀਤ ਬੁਮਰਾਹ, ਵਾਸ਼ਿੰਗਟਨ ਸੁੰਦਰ ਤੇ ਅਕਸ਼ਰ ਪਟੇਲ 9 ਨਵੰਬਰ ਦੀ ਸ਼ਾਮ ਨੂੰ ਕੋਲਕਾਤਾ ਪਹੁੰਚਣਗੇ। ਸ਼ੁਭਮਨ ਗਿੱਲ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ ਅਤੇ ਅਕਸ਼ਰ ਪਟੇਲ ਬ੍ਰਿਸਬਨ ਤੋਂ ਸਿੱਧੇ ਕੋਲਕਾਤਾ ਲਈ ਉਡਾਣ ਭਰਨਗੇ। ਸਥਾਨਕ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਦੇ ਸ਼ਾਮ ਤੱਕ ਪੁੱਜਣ ਦੀ ਸੰਭਾਵਨਾ ਹੈ। ਦੂਜੇ ਪਾਸੇ ਦੱਖਣੀ ਅਫ਼ਰੀਕਾ ਦੀ ਪੂਰੀ ਟੀਮ ਵੀ ਐਤਵਾਰ ਪੁੱਜ ਜਾਵੇਗੀ। ਭਾਰਤ ਦੇ ਬਾਕੀ ਟੈਸਟ ਖਿਡਾਰੀਆਂ ਦੇ 10 ਨਵੰਬਰ ਨੂੰ ਪੁੱਜਣ ਦੀ ਸੰਭਾਵਨਾ ਹੈ ਤੇ ਟਰੇਨਿੰਗ ਸੈਸ਼ਨ ਮੰਗਲਵਾਰ ਨੂੰ ਸ਼ੁਰੂ ਹੋਵੇਗਾ। ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਵਿਰੁੱਧ ਪਹਿਲਾ ਟੈਸਟ 14 ਨਵੰਬਰ ਤੋਂ ਈਡਨ ਗਾਰਡਨ ਵਿਚ ਖੇਡਿਆ ਜਾਵੇਗਾ ਤੇ ਦੂਜਾ ਮੈਚ 22 ਨਵੰਬਰ ਤੋਂ ਗੁਹਾਟੀ ਵਿੱਚ ਹੋਵੇਗਾ। ਪੀਟੀਆਈ
Advertisement
Advertisement
×

