DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ ਦਾ ਸਾਬਕਾ ਕ੍ਰਿਕਟਰ ਮਿਥੁਨ ਮਨਹਾਸ ਬੀਸੀਸੀਆਈ ਪ੍ਰਧਾਨ ਦੀ ਦੌੜ ’ਚ ਸਭ ਤੋਂ ਅੱਗੇ

ਮਨਹਾਸ ਨੇ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕੀਤੀ
  • fb
  • twitter
  • whatsapp
  • whatsapp
featured-img featured-img
ਮਿਥੁਨ ਮਨਹਾਸ। ਫੋਟੋ: Video grab via X@gujarat_titans
Advertisement
ਦਿੱਲੀ ਦੇ ਸਾਬਕਾ ਕਪਤਾਨ ਮਿਥੁਨ ਮਨਹਾਸ ਬੀਸੀਸੀਆਈ ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਦੀ ਦੌੜ ’ਚ ਸਭ ਤੋਂ ਅੱਗੇ ਹਨ। ਮਿਥੁਨ ਮਨਹਾਸ ਨੇ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਲਈ ਐਤਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਨਾਮਜ਼ਦਗੀਆਂ ਦਾਖਲ ਕਰਨ ਦੀ ਅੱਜ ਆਖਰੀ ਤਰੀਕ ਹੈ।

ਭਾਰਤੀ ਕ੍ਰਿਕਟ ਬੋਰਡ ਦੇ ਕੁਝ ਤਜਰਬੇਕਾਰ ਪ੍ਰਸ਼ਾਸਕਾਂ ਅਤੇ ਮੁੱਖ ਫੈਸਲਾ ਲੈਣ ਵਾਲਿਆਂ ਨੇ ਸ਼ਨਿੱਚਰਵਾਰ ਨੂੰ ਇੱਥੇ ਇੱਕ ਗੈਰ-ਰਸਮੀ ਮੀਟਿੰਗ ਕੀਤੀ ਹੈ। ਇਹ ਮੀਟਿੰਗ 28 ਸਤੰਬਰ ਨੂੰ ਸਾਲਾਨਾ ਆਮ ਮੀਟਿੰਗ ਤੋਂ ਪਹਿਲਾਂ ਬੋਰਡ ਵਿੱਚ ਖਾਲੀ ਅਸਾਮੀਆਂ ਲਈ ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ ਲਈ ਰੱਖੀ ਗਈ ਸੀ।

Advertisement

ਇਸ ਖ਼ਬਰ ਏਜੰਸੀ ਨੂੰ ਪਤਾ ਲੱਗਾ ਹੈ ਕਿ ਇਨ੍ਹਾਂ ਅਹੁਦਿਆਂ ਲਈ ਦਾਅਵੇਦਾਰਾਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਹੈ। ਇਨ੍ਹਾਂ ਵਿੱਚ ਮਨਹਾਸ ਅਤੇ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (ਕੇਐਸਸੀਏ) ਦੇ ਪ੍ਰਧਾਨ ਰਘੂਰਾਮ ਭੱਟ ਸ਼ਾਮਲ ਹਨ। ਪਰ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਿਖਰਲਾ ਅਹੁਦਾ ਮਨਹਾਸ ਨੂੰ ਜਾ ਸਕਦਾ ਹੈ, ਜਿਨ੍ਹਾਂ ਜੰਮੂ ਅਤੇ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (ਜੇਕੇਸੀਏ) ਦੇ ਨਾਲ ਕ੍ਰਿਕਟ ਸੰਚਾਲਨ ਦੇ ਨਿਰਦੇਸ਼ਕ ਵਜੋਂ ਕੰਮ ਕੀਤਾ ਹੈ। ਮਨਹਾਸ ਨੂੰ ਕਦੇ ਵੀ ਭਾਰਤੀ ਟੀਮ ਵਿੱਚ ਥਾਂ ਨਹੀਂ ਮਿਲੀ, ਪਰ ਉਸ ਨੇ 157 ਪਹਿਲੇ ਦਰਜੇ ਦੇ ਮੈਚ ਖੇਡੇ ਅਤੇ 27 ਸੈਂਕੜੇ ਸਮੇਤ 45 ਤੋਂ ਵੱਧ ਦੀ ਔਸਤ ਨਾਲ 9714 ਦੌੜਾਂ ਬਣਾਈਆਂ ਹਨ।

Advertisement
×