ਸਾਬਕਾ ਬੱਲੇਬਾਜ਼ ਰੌਬਿਨ ਸਮਿਥ ਦਾ ਦੇਹਾਂਤ
ਤੇਜ਼ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕਰਨ ਵਾਲੇ ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਰੌਬਿਨ ਸਮਿਥ ਦਾ ਆਸਟਰੇਲੀਆ ਦੇ ਪਰਥ ਸਥਿਤ ਉਸ ਦੇ ਘਰ ਵਿੱਚ ਦੇਹਾਂਤ ਹੋ ਗਿਆ। ਉਹ 62 ਸਾਲ ਦਾ ਸੀ। ਸਮਿਥ 1980 ਤੇ 90 ਦੇ ਦਹਾਕੇ ਦੌਰਾਨ ਵੈਸਟ ਇੰਡੀਜ਼...
Advertisement
ਤੇਜ਼ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕਰਨ ਵਾਲੇ ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਰੌਬਿਨ ਸਮਿਥ ਦਾ ਆਸਟਰੇਲੀਆ ਦੇ ਪਰਥ ਸਥਿਤ ਉਸ ਦੇ ਘਰ ਵਿੱਚ ਦੇਹਾਂਤ ਹੋ ਗਿਆ। ਉਹ 62 ਸਾਲ ਦਾ ਸੀ। ਸਮਿਥ 1980 ਤੇ 90 ਦੇ ਦਹਾਕੇ ਦੌਰਾਨ ਵੈਸਟ ਇੰਡੀਜ਼ ਦੇ ਤੇਜ਼ ਗੇਂਦਬਾਜ਼ਾਂ ਦਾ ਦਲੇਰੀ ਨਾਲ ਸਾਹਮਣਾ ਕਰਨ ਕਾਰਨ ਮਸ਼ਹੂਰ ਸੀ। ਉਸ ਦੌਰ ਦੌਰਾਨ ਉਸ ਦੇ ਸਾਥੀ ਹਮੇਸ਼ਾ ਇਸ ਗੇਂਦਬਾਜ਼ੀ ਹਮਲੇ ਨੂੰ ਝੱਲਣ ਵਿੱਚ ਨਾਕਾਮ ਰਹਿੰਦੇ ਸਨ। ਰੌਬਿਨ ਸਮਿਥ ਨੇ 1988 ਅਤੇ 1996 ਦਰਮਿਆਨ 62 ਟੈਸਟ ਮੈਚਾਂ ਵਿੱਚ 43.67 ਦੀ ਔਸਤ ਨਾਲ 4236 ਦੌੜਾਂ ਬਣਾਈਆਂ; ਹਾਲਾਂਕਿ ਉਹ 1992 ਵਿੱਚ ਭਾਰਤ ਦੌਰੇ ਦੌਰਾਨ ਬੁਰੀ ਤਰ੍ਹਾਂ ਨਾਕਾਮ ਰਿਹਾ।
Advertisement
Advertisement
×

