ਫੁਟਬਾਲ: ਪੰਜਾਬ ਤੇ ਈਸਟ ਬੰਗਾਲ ਵਿਚਾਲੇ ਸੈਮੀਫਾਈਨਲ ਅੱਜ
ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏ ਆਈ ਐੱਫ ਐੱਫ) ਸੁਪਰ ਕੱਪ 2025 ਦੇ ਪਹਿਲੇ ਸੈਮੀਫਾਈਨਲ ਵਿੱਚ ਪੰਜਾਬ ਐੱਫ ਸੀ ਦੀ ਟੀਮ ਵੀਰਵਾਰ ਨੂੰ ਇੱਥੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਈਸਟ ਬੰਗਾਲ ਐੱਫ ਸੀ ਨਾਲ ਭਿੜੇਗੀ। ਦੋਵੇਂ ਟੀਮਾਂ ਆਪੋ-ਆਪਣੇ ਗਰੁੱਪਾਂ ਵਿੱਚ ਸਿਖਰ...
Advertisement
ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏ ਆਈ ਐੱਫ ਐੱਫ) ਸੁਪਰ ਕੱਪ 2025 ਦੇ ਪਹਿਲੇ ਸੈਮੀਫਾਈਨਲ ਵਿੱਚ ਪੰਜਾਬ ਐੱਫ ਸੀ ਦੀ ਟੀਮ ਵੀਰਵਾਰ ਨੂੰ ਇੱਥੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਈਸਟ ਬੰਗਾਲ ਐੱਫ ਸੀ ਨਾਲ ਭਿੜੇਗੀ। ਦੋਵੇਂ ਟੀਮਾਂ ਆਪੋ-ਆਪਣੇ ਗਰੁੱਪਾਂ ਵਿੱਚ ਸਿਖਰ ’ਤੇ ਰਹਿ ਕੇ ਸੈਮੀਫਾਈਨਲ ਵਿੱਚ ਪੁੱਜੀਆਂ ਹਨ। ਪੰਜਾਬ ਐੱਫ ਸੀ ਨੇ ਗਰੁੱਪ ਗੇੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਕੁਲਮ ਕੇਰਲ ਅਤੇ ਮੁਹੰਮਦਨ ਐੱਸ ਸੀ ਨੂੰ 3-0 ਨਾਲ ਹਰਾਇਆ ਸੀ, ਜਦਕਿ ਬੰਗਲੂਰੂ ਐੱਫ ਸੀ ਖ਼ਿਲਾਫ਼ ਪੈਨਲਟੀ ਸ਼ੂਟਆਊਟ ਵਿੱਚ ਜਿੱਤ ਦਰਜ ਕੀਤੀ। ਮੁੱਖ ਕੋਚ ਪੈਨਾਗਿਓਟਿਸ ਡਿਲਮਪੇਰਿਸ ਨੇ ਕਿਹਾ ਕਿ ਖਿਡਾਰੀ ਸਰੀਰਕ ਅਤੇ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਤਿਆਰ ਹਨ। ਟੀਮ ਲਈ ਚੰਗੀ ਖ਼ਬਰ ਇਹ ਹੈ ਕਿ ਸੱਟ ਕਾਰਨ ਬਾਹਰ ਹੋਇਆ ਮੁਹੰਮਦ ਸੁਹੇਲ ਵਾਪਸ ਆ ਗਿਆ ਹੈ, ਹਾਲਾਂਕਿ ਮੁਹੰਮਦ ਉਵੈਸ ਦੋ ਪੀਲੇ ਕਾਰਡਾਂ ਕਾਰਨ ਮੈਚ ਨਹੀਂ ਖੇਡ ਸਕੇਗਾ।
Advertisement
Advertisement
×

