ਫੁਟਬਾਲ: ਨਜ਼ਰਅੰਦਾਜ਼ ਕਰਨ ’ਤੇ ਬਾਈਚੁੰਗ ਭੂਟੀਆ ਵੱਲੋਂ ਅਸਤੀਫਾ
ਮੁੱਖ ਕੋਚ ਦੀ ਨਿਯੁਕਤੀ ਵੇਲੇ ਤਕਨੀਕੀ ਕਮੇਟੀ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼
Advertisement
ਨਵੀਂ ਦਿੱਲੀ, 20 ਜੁਲਾਈ
ਮਹਾਨ ਫੁਟਬਾਲਰ ਬਾਈਚੁੰਗ ਭੂਟੀਆ ਨੇ ਮੁੱਖ ਕੋਚ ਦੀ ਨਿਯੁਕਤੀ ਵੇਲੇ ਅਖਿਲ ਭਾਰਤੀ ਫੁਟਬਾਲ ਮਹਾਸੰਘ (ਏਆਈਐੱਫਐੱਫ) ’ਤੇ ਉਨ੍ਹਾਂ ਦੀ ਤਕਨੀਕੀ ਕਮੇਟੀ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਉਂਦਿਆਂ ਅੱਜ ਅਸਤੀਫਾ ਦੇ ਦਿੱਤਾ। ਜ਼ਿਕਰਯੋਗ ਹੈ ਕਿ ਭੂਟੀਆ ਸਾਬਕਾ ਖਿਡਾਰੀ ਵਜੋਂ ਕਾਰਜਕਾਰੀ ਕਮੇਟੀ ਦਾ ਸਹਿ-ਮੈਂਬਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਮ ਤੌਰ ’ਤੇ ਤਕਨੀਕੀ ਕਮੇਟੀ ਕੌਮੀ ਟੀਮ ਦੇ ਮੁੱਖ ਕੋਚ ਦੇ ਨਾਂ ਦੀ ਸਿਫਾਰਸ਼ ਕਰਦੀ ਹੈ ਪਰ ਇਸ ਵਾਰ ਮੁੱਖ ਕੋਚ ਦੀ ਨਿਯੁਕਤੀ ਲਈ ਇਕ ਵੀ ਤਕਨੀਕੀ ਕਮੇਟੀ ਦੀ ਮੀਟਿੰਗ ਨਹੀਂ ਹੋਈ। ਉਨ੍ਹਾਂ ਕਿਹਾ,‘ ਮੁੱਖ ਕੋਚ ਲਈ ਕਿੰਨੇ ਉਮੀਦਵਾਰਾਂ ਨੇ ਅਪਲਾਈ ਕੀਤਾ ਤੇ ਕਿੰਨਿਆਂ ਨੂੰ ਸ਼ਾਰਟਲਿਸਟ ਕੀਤਾ ਗਿਆ, ਇਸ ਬਾਰੇ ਚਰਚਾ ਕਰਨ ਲਈ ਤਕਨੀਕੀ ਕਮੇਟੀ ਦੀ ਇਕ ਵੀ ਮੀਟਿੰਗ ਨਹੀਂ ਹੋਈ।’
Advertisement
Advertisement
Advertisement
×