ਪਹਿਲਾ ਇਕ ਰੋਜ਼ਾ: ਕੋਹਲੀ ਤੇ ਰੋਹਿਤ ਚੰਗੀ ਸ਼ੁਰੂਆਤ ਦੇਣ ’ਚ ਨਾਕਾਮ, ਮੀਂਹ ਕਰਕੇ ਮੈਚ ਰੁਕਿਆ; ਸਕੋਰ 37/3
ਆਸਟਰੇਲੀਆ ਵੱਲੋਂ ਟਾਸ ਜਿੱਤ ਕੇ ਮਹਿਮਾਨ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ
ਮੇਜ਼ਬਾਨ ਆਸਟਰੇਲੀਆ ਖਿਲਾਫ਼ ਪਹਿਲੇ ਇਕ ਰੋਜ਼ਾ ਕ੍ਰਿਕਟ ਮੈਚ ਵਿਚ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਭਾਰਤ ਨੂੰ ਚੰਗੀ ਸ਼ੁਰੂਆਤ ਦੇਣ ਵਿਚ ਨਾਕਾਮ ਰਹੇ। ਮੀਂਹ ਕਰਕੇ ਮੈਚ ਰੋਕੇ ਜਾਣ ਮੌਕੇ ਭਾਰਤ ਨੇ ਤਿੰਨ ਵਿਕਟਾਂ ਦੇ ਨੁਕਸਾਨ ਨਾਲ 37 ਦੌੜਾਂ ਬਣਾਈਆਂ ਹਨ।
ਕੋਹਲੀ ਨੇ ਅੱਠ ਗੇਂਦਾਂ ਖੇਡੀਆਂ ਪਰ ਉਹ ਖਾਤਾ ਖੋਲ੍ਹਣ ਵਿਚ ਨਾਕਾਮ ਰਿਹਾ। ਕੋਹਲੀ ਨੂੰ ਮਿਸ਼ੇਲ ਸਟਾਰਕ ਨੇ ਆਊਟ ਕੀਤਾ। ਰੋਹਿਤ ਅੱਠ ਦੇ ਨਿੱਜੀ ਸਕੋਰ ’ਤੇ ਜੋਸ਼ ਹੇਜ਼ਲਵੁੱਡ ਦਾ ਸ਼ਿਕਾਰ ਬਣਿਆ। ਕਪਤਾਨ ਸ਼ੁਭਮਨ ਗਿੱਲ ਵੀ 10 ਦੌੜਾਂ ਦੇ ਸਕੋਰ ’ਤੇ ਸਸਤੇ ਵਿਚ ਵਿਕਟ ਗੁਆ ਬੈਠਾ। ਭਾਰਤੀ ਕਪਤਾਨ ਨੂੰ ਨਾਥਨ ਐਲਿਸ ਨੇ ਆਊਟ ਕੀਤਾ। ਮੈਚ ਰੁਕਣ ਵੇਲੇ ਸ਼੍ਰੇਅਸ ਅੱਈਅਰ (6) ਤੇ ਅਕਸ਼ਰ ਪਟੇਲ (7) ਖੇਡ ਰਹੇ ਸਨ।
ਇਸ ਤੋਂ ਪਹਿਲਾਂ ਆਸਟਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਨੇ ਭਾਰਤ ਖਿਲਾਫ਼ ਪਹਿਲੇ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਲਈ ਹਰਫ਼ਨਮੌਲਾ ਨਿਤੀਸ਼ ਕੁਮਾਰ ਰੈੱਡੀ ਉਸੇ ਸਟੇਡੀਅਮ ਵਿਚ ਇਕ ਰੋਜ਼ਾ ਵਿਚ ਆਪਣਾ ਪਲੇਠਾ ਮੁਕਾਬਲਾ ਖੇਡਣਗੇ, ਜਿੱਥੇ ਉਨ੍ਹਾਂ ਲਗਪਗ ਇਕ ਸਾਲ ਪਹਿਲਾਂ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਸੀ।