ਐੱਫ ਆਈ ਐੱਚ ਜੂਨੀਅਰ ਵਿਸ਼ਵ ਕੱਪ: ਭਾਰਤ ਨੇ ਚਿਲੀ ਨੂੰ 7-0 ਨਾਲ ਹਰਾਇਆ
ਰੋਸਨ ਖੁਜੂਰ ਅਤੇ ਦਿਲਰਾਜ ਸਿੰਘ ਨੇ ਦੋ-ਦੋ ਗੋਲਾਂ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਚਿਲੀ ਨੂੰ 7-0 ਨਾਲ ਹਰਾ ਕੇ ਆਪਣੀ FIH ਪੁਰਸ਼ ਜੂਨੀਅਰ ਹਾਕੀ ਵਿਸ਼ਵ ਕੱਪ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਵਲੋਂ ਰੋਸਨ ਨੇ 16ਵੇਂ ਤੇ 21ਵੇਂ ਮਿੰਟ,...
Advertisement
ਰੋਸਨ ਖੁਜੂਰ ਅਤੇ ਦਿਲਰਾਜ ਸਿੰਘ ਨੇ ਦੋ-ਦੋ ਗੋਲਾਂ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਚਿਲੀ ਨੂੰ 7-0 ਨਾਲ ਹਰਾ ਕੇ ਆਪਣੀ FIH ਪੁਰਸ਼ ਜੂਨੀਅਰ ਹਾਕੀ ਵਿਸ਼ਵ ਕੱਪ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ।
ਭਾਰਤ ਵਲੋਂ ਰੋਸਨ ਨੇ 16ਵੇਂ ਤੇ 21ਵੇਂ ਮਿੰਟ, ਦਿਲਰਾਜ ਨੇ 25ਵੇਂ ਤੇ 34ਵੇਂ ਮਿੰਟ ਵਿਚ ਦੋ-ਦੋ ਗੋਲ ਕੀਤੇ। ਇਨ੍ਹਾਂ ਤੋਂ ਇਲਾਵਾ ਅਜੀਤ ਯਾਦਵ (35ਵੇਂ), ਅਨਮੋਲ ਏਕਾ (48ਵੇਂ ਮਿੰਟ) ਅਤੇ ਕਪਤਾਨ ਰੋਹਿਤ (60ਵੇਂ ਮਿੰਟ) ਨੇ ਗੋਲ ਕੀਤੇ।
Advertisement
ਭਾਰਤ ਸ਼ਨਿਚਰਵਾਰ ਨੂੰ ਇੱਥੇ ਆਪਣੇ ਦੂਜੇ ਪੂਲ ਬੀ ਮੈਚ ਵਿੱਚ ਓਮਾਨ ਨਾਲ ਖੇਡੇਗਾ। ਚਿਲੀ ਦੇ ਖਿਡਾਰੀਆਂ ਨੇ ਪਹਿਲੇ ਕੁਆਰਟਰ ਵਿਚ ਵਧੀਆ ਖੇਡ ਦਿਖਾਈ ਪਰ ਉਸ ਤੋਂ ਬਾਅਦ ਭਾਰਤੀ ਖਿਡਾਰੀ ਹਾਵੀ ਹੁੰਦੇ ਗਏ।
Advertisement
Advertisement
×

